ਦੇਵੀਗੜ੍ਹ, 1 ਨਵੰਬਰ (ਰਾਜਿੰਦਰ ਸਿੰਘ ਮÏਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਵਲੋਂ ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਅਧੀਨ ਸਾਇੰਸ ਫੈਸਟ ਸਾਇੰਸ ਸਪਾਰਕ ਕਰਵਾਇਆ ਗਿਆ ¢ ਇਸ ਵਿਗਿਆਨ ਮੇਲੇ ਵਿਚ ਪਟਿਆਲਾ ਜ਼ਿਲ੍ਹੇ ਦੇ 26 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ¢ ਸਮਾਰੋਹ ਦੀ ਸ਼ੁਰੂਆਤ ਸ਼ਮਾ ਰÏਸ਼ਨ ਕਰਕੇ ਕੀਤੀ ਗਈ ¢ ਬਾਅਦ ਵਿਚ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ ¢ ਇਸ ਮÏਕੇ ਵੱਖ-ਵੱਖ ਜਮਾਤਾਂ ਲਈ ਪੰਜ ਵਿਗਿਆਨਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਨੇ ਵਿਦਿਆਰਥੀਆਂ 'ਚ ਖੋਜ, ਨਵੀਨਤਾ ਅਤੇ ਵਿਗਿਆਨਕ ਦਿ੍ਸ਼ਟੀਕੋਣ ਨੂੰ ਪ੍ਰੋਤਸਾਹਿਤ ਕੀਤਾ ¢ ਜਮਾਤ ਪਹਿਲੀ ਤੋਂ ਦੂਜੀ ਤੱਕ ਸਾਇੰਸੀ ਰਨ ਵੇ ਗਤੀਵਿਧੀ ਕਰਵਾਈ, ਜਿਸ 'ਚ ਪਹਿਲਾ ਸਥਾਨ-ਡੀ.ਏ.ਵੀ.ਪਬਲਿਕ ਸਕੂਲ, ਪਟਿਆਲਾ, ਦੂਜਾ ਸਥਾਨ ਆਵਰ ਲੇਡੀ ਆਫ਼ ਫਾਤਿਮਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਅਤੇ ਤੀਜਾ ਸਥਾਨ ਆਵਰ ਲੇਡੀ ਆਫ ਫ਼ਾਤਿਮਾ ਸਕੂਲ, ਅਸਰਪੁਰ ਨੇ ਪ੍ਰਾਪਤ ਕੀਤਾ ¢ ਇਸੇ ਤਰ੍ਹਾਂ ਜਮਾਤ ਤੀਜੀ ਤੋਂ ਪੰਜਵੀਂ ਤੱਕ ਫਲੇਵਰ ਲੈਬ ਗਤੀਵਿਧੀ ਕਰਾਈ, ਜਿਸ 'ਚ ਪਹਿਲਾ ਸਥਾਨ ਸਪਾਰਕਲਿੰਗ ਕਿਡਜ਼ ਫਾਊਾਡੇਸ਼ਨ ਸੀਨੀਅਰ ਸੈਕੰਡਰੀ ਸਕੂਲ, ਪਾਤੜਾਂ, ਦੂਜਾ ਸਥਾਨ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ ਅਤੇ ਤੀਜਾ ਸਥਾਨ-ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਪਟਿਆਲਾ ਨੇ ਪ੍ਰਾਪਤ ਕੀਤਾ¢ ਜਮਾਤ ਛੇਵੀਂ ਤੋਂ ਅੱਠਵੀਂ ਤੱਕ ਸਟੈਮ ਸਪਾਰਕਲ ਜੁਐਲਰੀ ਗਤੀਵਿਧੀ 'ਚ ਪਹਿਲਾ ਸਥਾਨ-ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ, ਦੂਜਾ ਸਥਾਨ-ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਜੁਲਾਹਖੇੜੀ ਅਤੇ ਤੀਜਾ ਸਥਾਨ-ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਪਾਤੜਾਂ ਹਾਸਲ ਕੀਤਾ ¢ ਇਸ ਦੇ ਨਾਲ ਜਮਾਤ ਨÏਵੀਂ ਤੋਂ ਦਸਵੀਂ ਤੱਕ ਮਿਥ ਬਸਟਰ ਗਤੀਵਿਧੀ ਦੋਰਾਨ ਪਹਿਲਾ ਸਥਾਨ-ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਪਾਤੜਾਂ, ਦੂਜਾ ਸਥਾਨ-ਡੀ.ਏ.ਵੀ. ਪਬਲਿਕ ਸਕੂਲ, ਕਕਰਾਲਾ ਅਤੇ ਤੀਜਾ ਸਥਾਨ-ਸਪਾਰਕਲਿੰਗ ਕਿਡਜ਼ ਸਕੂਲ, ਪਾਤੜਾਂ ਨੇ ਹਾਸਿਲ ਕੀਤਾ | ਜਮਾਤ ਗਿਆਰਵੀਂ ਅਤੇ ਬਾਰਵੀਂ - ਇਨੋਵੇਸ਼ਨ ਸਟੇਸ਼ਨ ਗਤੀਵਿਧੀ 'ਚ ਪਹਿਲਾ ਸਥਾਨ-ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ, ਦੂਜਾ ਸਥਾਨ-ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਪਾਤੜਾਂ, ਅਤੇ ਤੀਜਾ ਸਥਾਨ-ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਪਟਿਆਲਾ ਨੇ ਹਾਸਲ ਕੀਤਾ¢ ਅੰਤ ਵਿਚ ਆਏ ਹੋਏ ਜੱਜਾਂ ਅਤੇ ਮੁੱਖ ਮਹਿਮਾਨਾਂ ਦਾ ਸਤਿਕਾਰ ਕੀਤਾ ਗਿਆ¢ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ, ਪ੍ਰਧਾਨ ਮੈਡਮ ਰਵਿੰਦਰ ਕÏਰ, ਪਿ੍ੰਸੀਪਲ ਸ੍ਰੀਮਤੀ ਮਮਤਾ ਮੱਕੜ, ਸ਼ੁਭਕਰਮਨ ਸਿੰਘ, ਅਕਾਦਮਿਕ ਡਾਇਰੈਕਟਰ ਤੇਜਿੰਦਰ ਕÏਰ ਵਾਲੀਆ ਅਤੇ ਸਮੂਹ ਮਾਤਾ ਗੁਜਰੀ ਸਕੂਲ ਦੇ ਅਧਿਆਪਕਾਂ ਨੇ ਸਾਰੇ ਭਾਗੀਦਾਰ ਸਕੂਲਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ¢