26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਡੀ.ਏ.ਵੀ. ਸਕੂਲ 'ਚ ਇਨ ਹਾਊਸ ਕਾਰਨਿਵਲ ਪਿਕਨਿਕ

Ad Position 21
No active advertisement
ਅਜੀਤ ਡੈਸਕ 03-11-2025
ਜਗਰਾਉਂ, 2 ਨਵੰਬਰ (ਵਿਨੋਦ ਕੁਮਾਰ)-ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਵਲੋਂ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਬੱਚਿਆਂ ਲਈ ਸਕੂਲ ਕੈਂਪਸ ਵਿਚ ਰੰਗਾਰੰਗ ਇਨ-ਹਾਊਸ ਕਾਰਨਿਵਲ ਪਿਕਨਿਕ ਦਾ ਆਯੋਜਨ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਨਰੇਸ਼ ਵਰਮਾ ਆਰ.ਕੇ. ਸਕੂਲ ਜਗਰਾਉਂ ਦੇ ਰਿਟਾਇਰਡ ਪਿ੍ੰਸੀਪਲ ਵਲੋਂ ਰਿਬਨ ਕੱਟ ਕੇ ਕੀਤੀ ਗਈ | ਪਿ੍ੰਸੀਪਲ ਡਾ. ਵੇਦ ਵਰਤ ਪਲਾਹਾ ਨੇ ਵੀ ਬੱਚਿਆਂ ਨਾਲ ਖੁਸ਼ੀ-ਖੁਸ਼ੀ ਭਾਗ ਲਿਆ ਤੇ ਉਨ੍ਹਾਂ ਨਾਲ ਮਿਲਕੇ ਯਾਦਗਾਰ ਪਲ ਸਾਂਝੇ ਕੀਤੇ | ਇਸ ਮੌਕੇ ਮਿੱਕੀ ਮਾਊਸ ਬਾਊਾਸੀ, ਬੋਟਿੰਗ, ਡਾਰਟ ਗੇਮ, ਕਮਾਂਡੋ ਨੈੱਟ, ਬਰਮਾ ਬਰਿੱਜ, ਡਰੈਗਨ ਮੂਵ ਵਰਗੀਆਂ ਐਡਵੈਂਚਰ ਗਤੀਵਿਧੀਆਂ ਦੇ ਨਾਲ-ਨਾਲ ਮੇਰੀ-ਗੋ-ਰਾਊਾਡ ਅਤੇ ਜ਼ੌਰਬ ਰੋਲਰ ਵਰਗੀਆਂ ਸਵਾਰੀਆਂ ਵੀ ਸ਼ਾਮਿਲ ਸਨ | ਸਮਾਪਤੀ ਡੀ.ਜੇ. ਸੈਸ਼ਨ ਅਤੇ ਕਾਰਟੂਨ ਪਾਤਰਾਂ ਦੇ ਮਨੋਰੰਜਨ ਨਾਲ ਹੋਈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫਰੀਦ ਕਾਲਜ ਵਲੋਂ ਵਿਰਾਸਤ-ਏ-ਖ਼ਾਲਸਾ ਅਜਾਇਬ ਘਰ ਦਾ ਵਿੱਦਿਅਕ ਟੂਰ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਦੀ ਜਿੱਤ 2027 ਦਾ ਮੁੱਢ ਬੰਨੇ੍ਹਗੀ-ਸਾਬਕਾ ਸਰਪੰ...
Ad Position 24