ਹੰਬੜਾਂ, 2 ਨਵੰਬਰ (ਹਰਵਿੰਦਰ ਸਿੰਘ ਮੱਕੜ)-ਸਮੱਗਰ ਸਿੱਖਿਆ ਅਧੀਨ ਜ਼ਿਲ੍ਹਾ ਪੱਧਰੀ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ 'ਏਕ ਭਾਰਤ, ਸ੍ਰੇਸ਼ਟ ਭਾਰਤ' ਪ੍ਰਤੀਯੋਗਤਾ 2025-2026 ਪੀ.ਏ.ਯੂ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਜ਼ਿਲ੍ਹਾ ਨੋਡਲ ਪਿ੍ੰਸੀਪਲ ਮੈਡਮ ਮੋਨਿਕਾ ਰਾਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਦੀ ਅਗਵਾਈ ਵਿਚ ਕਰਵਾਈ ਗਈ, ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸੋਲੋ ਡਾਂਸ ਅਤੇ ਪੇਂਟਿੰਗ ਕੰਪੀਟੀਸ਼ਨ ਸੋਲੋ ਵਿਚ ਭਾਗ ਲਿਆ | ਸਾਰੇ ਜੇਤੂ ਵਿਦਿਆਰਥੀਆਂ ਤੇ ਵਧੀਆ ਡਿਊਟੀ ਨਿਭਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਇਨਾਮਾਂ ਤੇ ਸਰਟੀਫਿਕੇਟਾਂ ਦੀ ਵੰਡ ਜ਼ਿਲ੍ਹਾ ਨੋਡਲ ਪਿ੍ੰਸੀਪਲ ਮੋਨਿਕਾ ਰਾਣੀ ਅਤੇ ਪਿ੍ੰਸੀਪਲ ਡਾ. ਪ੍ਰਦੀਪ ਕੁਮਾਰ ਵਲੋਂ ਕੀਤੀ ਗਈ | ਇਸ ਪ੍ਰੋਗਰਾਮ ਵਿਚ ਸਟੇਜ਼ ਦੀ ਭੂਮਿਕਾ ਮੈਡਮ ਹਰਪ੍ਰੀਤ ਕੌਰ ਅਤੇ ਮੈਡਮ ਨੇਹਾ ਅਗਰਵਾਲ ਨੇ ਨਿਭਾਈ | ਡੈਕੋਰੇਸ਼ਨ ਦਾ ਕੰਮ ਮੈਡਮ ਹਰਪ੍ਰੀਤ ਰਜਨੀ ਸ਼ਰਮਾ, ਸਰਟੀਫਿਕੇਟ ਲਿਖਾਈ ਮੈਥ ਮਾ. ਪ੍ਰੀਤਮ ਸਿੰਘ ਅਤੇ ਮੈਡਮ ਪੂਜਾ ਨਰੂਲਾ ਵਲੋਂ ਕੀਤੀ ਗਈ | ਟਰਾਫੀਆਂ, ਸਰਟੀਫਿਕੇਟ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਲੈਕਚਰਾਰ ਅਲਵੇਲ ਸਿੰਘ ਅਤੇ ਵਿਕਾਸ ਸ਼ਰਮਾ ਵਲੋਂ ਕੀਤਾ ਗਿਆ |