27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕਿੱਕ ਬਾਕਸਿੰਗ 'ਚ ਜਤਿੰਦਰਾ ਗਰੀਨਫੀਲਡ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ

Ad Position 21
No active advertisement
ਅਜੀਤ ਡੈਸਕ 03-11-2025
ਗੁਰੂਸਰ ਸੁਧਾਰ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਲੁਧਿਆਣਾ ਸਹੋਦਿਆ ਸਕੂਲ ਵਲੋਂ ਐਵਰੈਸਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਅੰਤਰ ਸਕੂਲ ਅਥਲੈਟਿਕ ਮੀਟ (ਕਿੱਕ ਬਾਕਸਿੰਗ) ਵਿਚ ਹਿੱਸਾ ਲੈਂਦਿਆਂ ਸਥਾਨਕ ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰਭਾਵਸ਼ਾਲੀ ਪ੍ਰਾਪਤੀਆਂ ਨਾਲ ਨਾਮਣਾ ਖੱਟਿਆ | ਇੰਨ੍ਹਾਂ ਮੁਕਾਬਲਿਆਂ ਵਿਚ ਅੱਠ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਜਤਿੰਦਰਾ ਗਰੀਨਫੀਲਡ ਸਕੂਲ ਦੇ ਲੜਕਿਆਂ ਨੇ ਅੰਡਰ-14 ਵਰਗ ਵਿਚ ਏਕਮਵੀਰ ਸਿੰਘ ਤੇ ਸ਼ਸ਼ਾਂਕ ਨੇ ਸ਼ਾਨਦਾਰ ਹੁਨਰ ਤੇ ਦਿ੍ੜਤਾ ਦਾ ਪ੍ਰਦਰਸ਼ਨ ਕਰਦਿਆਂ ਆਪੋ-ਆਪਣੇ ਮੁਕਾਬਲੇ 'ਚ ਸੋਨ ਤਗਮੇ ਜਿੱਤੇ | ਅੰਡਰ-14 ਵਿਚ ਲੜਕੀਆਂ ਵਿਚ ਸ਼ਾਮਿਲ ਜਪਜੀ ਕੌਰ, ਸਿਮਰਪ੍ਰੀਤ ਦਿਓਲ, ਗੁਰਨੂਰ ਕੌਰ ਨੇ ਆਪਣੇ ਉਤਸ਼ਾਹ ਤੇ ਪ੍ਰਤਿਭਾ ਸਦਕਾ ਸੋਨ ਤਗਮੇ ਜਦਕਿ ਰਿਸ਼ਿਤਾ ਤੇ ਹਰਮਨਜੀਤ ਕੌਰ ਨੇ ਕਾਂਸੀ ਦੇ ਤਗਮੇ ਜਿੱਤੇ | ਅੰਡਰ-17 ਵਿਚ ਸਕੂਲੀ ਵਿਦਿਆਰਥੀ ਪਿ੍ੰਸਜੋਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਤੇ ਇਸੇ ਤਰ੍ਹਾਂ ਅੰਡਰ-19 ਵਿਚ ਹਰਸ਼ ਸਿੰਘ ਨੇ ਸ਼ਾਨਦਾਰ ਤਾਕਤ ਤੇ ਆਤਮਵਿਸ਼ਵਾਸ਼ ਰਾਹੀਂ ਸੋਨ ਤਗਮਾ ਸਕੂਲ ਦੀ ਝੋਲੀ ਪਾਇਆ | ਮੁਕਾਬਲਿਆਂ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਅਨੁਸਾਸ਼ਨ, ਟੀਮ ਵਰਕ, ਸ਼ਾਨਦਾਰ ਖੇਡ ਭਾਵਨਾ ਤੇ ਲਗਨ ਨੂੰ ਦਰਸਾਉਂਦਿਆਂ ਆਪਣੇ ਨਾਮ, ਸਨਮਾਨ ਤੇ ਸਕੂਲ ਦੀ ਸ਼ਾਨ ਨੂੰ ਬਰਕਰਾਰ ਰੱਖਿਆ | ਸਕੂਲ ਪ੍ਰਧਾਨ ਡਾ: ਐੱਚ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ, ਪਿ੍ੰ. ਚੰਦਰ ਸ਼ੇਖ਼ਰ ਨੇ ਸਕੂਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਬਦਲੇ ਹਾਰਦਿਕ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੁਰਪੁਰਬ ਸੰਬੰਧੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੇਰਾਂ ਵਿਖੇ ਸਮਾਗਮ ਅੱਜ ਤੋਂ ਅਗਲੀ ਖ਼ਬਰ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਕਲੇਰ ਵਲੋਂ ਮਰਹੂਮ ਕਬੱਡੀ ਖਿਡਾਰੀ ਦੇ ਪਿੰਡ ਗਿੱਦੜਵਿੰਡੀ ਪੁੱਜ ਕੇ ਹਰ ਸਹਾਇਤਾ ਦੇ...
Ad Position 24