19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸਵ: ਅਮਨਦੀਪ ਕੌਰ ਸਿੱਧੂ ਨਮਿਤ ਸ਼ਰਧਾਂਜਲੀ ਸਮਾਰੋਹ

Ad Position 21
No active advertisement
ਅਜੀਤ ਡੈਸਕ 04-11-2025
ਹੰਬੜਾਂ, 3 ਨਵੰਬਰ (ਮੇਜਰ ਹੰਬੜਾਂ)-ਸਮਾਜ ਸੇਵੀ ਕੁਲਜੀਤ ਸਿੰਘ ਟੋਨੀ ਸਿੱਧੂ ਦੇ ਧਰਮਪਤਨੀ ਸਵ: ਅਮਨਦੀਪ ਕੌਰ ਸਿੱਧੂ ਨਮਿਤ ਗੁਰਦੁਆਰਾ ਸਾਹਿਬ ਮਾਤਾ ਭਾਗਵੰਤੀ ਬਸੰਤ ਰੋਡ ਭਗਵਾਨ ਚੌਂਕ ਲੁਧਿਆਣਾ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਹਾਜ਼ਰੀ ਭਰਦਿਆਂ ਮੌਤ ਦੇ ਵਿਸ਼ੇ 'ਤੇ ਚਾਨਣਾ ਪਾਇਆ | ਇਸ ਦੁੱਖ ਦੀ ਘੜੀ 'ਚ ਜਿੱਥੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ, ਕੌਂਸਲਰ ਅਮਨ ਗੋਹਲਬੜੀਆ, ਸਮਾਜ ਸੇਵੀ ਰਾਜਵੰਤ ਸਿੰਘ ਗਰੇਵਾਲ, ਠੇਕੇਦਾਰ ਗੁਰਿੰਦਰ ਸਿੰਘ ਗਿੱਲ, ਠੇਕੇਦਾਰ ਜਸਵਿੰਦਰ ਸਿੰਘ ਗਿੱਲ ਬ੍ਰਦਰਜ਼ ਵਲੋਂ ਸਿੱਧੂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ | ਸਮਾਜ ਸੇਵੀ ਲਖਵਿੰਦਰ ਸਿੰਘ ਲਾਲੀ ਅਤੇ ਜਸਵਿੰਦਰ ਸਿੰਘ ਠੁਕਰਾਲ ਸਮੇਤ ਹੋਰ ਧਾਰਮਿਕ ਸ਼ਖ਼ਸੀਅਤਾਂ ਵਲੋਂ ਸਵ: ਅਮਨਦੀਪ ਕੌਰ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਉਨ੍ਹਾਂ ਦਾ ਬੇਵਕਤੀ ਚਲੇ ਜਾਣਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸ਼ਰਧਾਂਜਲੀ ਸਮਾਰੋਹ ਸਮੇਂ ਕੁਲਜੀਤ ਸਿੰਘ ਸਿੱਧੂ, ਨੂਰ ਸਿੱਧੂ ਪਰਿਵਾਰ ਨਾਲ ਦੁੱਖ ਵੰਡਾਉਣ ਵਾਲਿਆਂ 'ਚ ਕਰਨਲ ਐੱਨ.ਪੀ ਸਿੰਘ, ਪੰਜਾਬ ਪੁਲਿਸ ਦੇ ਇੰਸ: ਹਰਬੰਸ ਸਿੰਘ ਸਾਬਕਾ ਮੁਖੀ ਐੱਸ.ਟੀ.ਐੱਫ ਲੁਧਿਆਣਾ, ਜਗਮੀਤ ਸਿੰਘ ਟੋਨੀ, ਮਨਰਾਜ ਠੁਕਰਾਲ, ਟੋਨਾਂ ਕੌਂਸਲਰ, ਡੀਕੋ ਕੌਂਸਲਰ, ਸੰਜੀਵ ਕੁਮਾਰ, ਤਰਸੇਮ ਖੋਸ਼ਲਾ, ਸੁਖਦੇਵ ਸ਼ਰਮਾ, ਸਨੀ ਸ਼ਰਮਾ, ਰੋਇਲ ਪੰਜਾਬ ਵਾਈਨ ਫਰਮ ਦੇ ਨੁਮਾਇੰਦਿਆਂ ਸਮੇਤ ਹੋਰ ਰਿਸ਼ਤੇਦਾਰ ਸਕੇ ਸਬੰਧੀ ਤੇ ਧਾਰਮਿਕ ਤੇ ਰਾਜਨੀਤਿਕ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਦੀ ਵਿਦਿਆਰਥਣ ਚੰਦਨਦੀਪ ਕੌਰ ਆਸਟ੍ਰੇਲੀਆ ਪੁਲਿਸ 'ਚ ਭਰਤੀ ਹੋਈ-ਪਿ੍ੰਸੀਪਲ ਬਲਦੇਵ ਬਾਵ... ਅਗਲੀ ਖ਼ਬਰ ਨਿਰੰਤਰ ਬਿਜਲੀ ਸਪਲਾਈ ਨਾ ਮਿਲਣ ਕਰਕੇ ਆਲੂਆਂ ਦੀ ਬਿਜਾਈ 'ਤੇ ਪ੍ਰਭਾਵ ਪੈਣ ਦੀ ਸੰਭਾਵਨਾ
Ad Position 24