20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਤਿੰਦਰਾ ਗਰੀਨਫੀਲਡ ਸਕੂਲ ਦਾ ਰਚਿਤ ਜੈਨ ਬਣਿਆ ਸੀ.ਏ.

Ad Position 21
No active advertisement
ਅਜੀਤ ਡੈਸਕ 05-11-2025
ਗੁਰੂਸਰ ਸੁਧਾਰ, 4 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਦਾ ਤਤਪਰ ਰਹਿੰਦੀ ਦਿਹਾਤੀ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਸਮੇਂ-ਸਮੇਂ 'ਤੇ ਮਾਰਗਦਰਸ਼ਨ ਕਰਦੀ ਰਹਿੰਦੀ ਹੈ | ਸਕੂਲ ਦੇ ਵਿਦਿਆਰਥੀ ਨੀਟ, ਜੇ.ਈ.ਈ. ਆਦਿ ਸਮੇਤ ਹੋਰ ਉਚ ਇਮਤਿਹਾਨਾਂ ਅੰਦਰ ਚੰਗੇ ਰੈਂਕ ਪ੍ਰਾਪਤ ਕਰਕੇ ਵੱਡੇ ਅਹੁਦੇ ਪ੍ਰਾਪਤ ਕਰਦੇ ਹਨ | ਰਚਿਤ ਜੈਨ ਨੇ ਬਾਰ੍ਹਵੀਂ ਜਮਾਤ ਅੰਦਰ ਕਾਮਰਸ ਸਟਰੀਮ ਅੰਦਰ 97 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ ਤੇ ਸੀ.ਏ.ਫਾਊਾਡੇਸ਼ਨ ਪਹਿਲੀ ਵਾਰ ਵਿਚ ਪਾਸ ਕਰਦਿਆਂ ਸੀ.ਏ.ਐਂਟਰ ਵਿਚ ਪੰਜਵਾਂ ਜਦਕਿ ਸੀ.ਏ. ਫਾਈਨਲ ਵਿਚ ਚੌਥਾ ਰੈਂਕ ਹਾਸਲ ਕਰਦਿਆਂ ਸੀ.ਏ. (ਚਾਰਟਰਡ ਅਕਾਊਾਟੈਂਟ) ਬਣਨ ਦੀ ਉਪਲਬਧੀ ਹਾਸਲ ਕੀਤੀ | ਸਕੂਲ ਕੈਂਪਸ ਵਿਖੇ ਅੱਜ ਸੀ.ਏ. ਰਚਿਤ ਜੈਨ ਦਾ ਪ੍ਰਧਾਨ ਡਾ: ਐੱਚ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ, ਪਿ੍ੰ: ਚੰਦਰ ਸ਼ੇਖ਼ਰ ਤੇ ਸਮੂਹ ਸਟਾਫ਼ ਨੇ ਸ਼ਾਨਦਾਰ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੇ ਵੱਡੇ ਕੂੜੇ ਦੇ ਡੰਪ ਨੂੰ ਚੁਕਵਾਉਣ ਲਈ ਨੌਵੇਂ ਦਿਨ ਵੀ ਧਰਨਾ ਜਾਰੀ ਅਗਲੀ ਖ਼ਬਰ ਦੇਹੜਕਾ ਵਿਖੇ ਸੰਤ ਬਾਬਾ ਮੱਘਰ ਸਿੰਘ ਦੀ 101ਵੀਂ ਬਰਸੀ ਦੀਆਂ ਤਿਆਰੀਆਂ ਸ਼ੁਰੂ
Ad Position 24