ਜਗਰਾਉਂ, 4 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ)-ਭਾਵੇਂ ਜਗਰਾਉਂ ਸ਼ਹਿਰ 'ਚ ਕੂੜੇ ਦੇ ਡੰਪ ਸ਼ਹਿਰ ਵਾਸੀਆਂ ਲਈ ਸਮੱਸਿਆਵਾਂ ਦਾ ਕਾਰਨ ਬਣੇ ਹੋਏ ਹਨ, ਪਰ ਪਿਛਲੇ ਨੌਂ ਦਿਨਾਂ ਤੋਂ ਡਿਸਪੋਜ਼ਲ ਰੋਡ 'ਤੇ ਕੂੜੇ ਦੇ ਵੱਡੇ ਡੰਪ ਨੂੰ ਚੁਕਵਾਉਣ ਲਈ ਚਾਰ ਮੁਹੱਲਿਆਂ ਦੇ ਲੋਕ ਦਿਨ-ਰਾਤ ਦੇ ਧਰਨੇ 'ਤੇ ਬੈਠੇ ਹੋਏ ਹਨ, ਜਿੰਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਇਸ ਮੌਕੇ ਖਵਾਜਾ ਬਾਜੂ ਅਗਵਾੜ ਦੇ ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਕਿ ਕੂੜੇ ਦਾ ਡੰਪ ਚੁਕਵਾਉਣ ਲਈ ਲਗਾਏ ਧਰਨੇ ਨੂੰ ਨੌਂ ਦਿਨ ਹੋ ਗਏ ਹਨ, ਸਾਡੀ ਸਮੱਸਿਆ ਦੇ ਹੱਲ ਨਗਰ ਕੌਂਸਲ ਦਾ ਕੋਈ ਦਾ ਅਧਿਕਾਰੀ ਅਤੇ ਕਰਮਚਾਰੀ ਸੁਹਿਰਦ ਨਹੀਂ ਹਨ | ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਕਿ ਇੱਥੇ ਕੂੜੇ ਦੇ ਵੱਡੇ ਡੰਪ 'ਤੇ ਅਵਾਰਾ ਪਸ਼ੂਆਂ ਵਲੋਂ ਖਰੂਦ ਪਾਉਣ ਕਰਕੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਟ੍ਰੈਫ਼ਿਕ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ | ਇਸ ਮੌਕੇ ਨਵਤੇਜ ਸਿੰਘ ਪੰਚ, ਸਤਨਾਮ ਸਿੰਘ ਸੱਤੂ ਪੰਚ, ਰਵੀ ਸਿੰਘ ਪੰਚ, ਸਨੀ, ਸਤੀਸ਼ ਕੁਮਾਰ ਪੱਪੂ ਕੌਂਸਲਰ, ਰਜਿੰਦਰ ਕੁਮਾਰ, ਰਾਜ ਭਾਰਦਵਾਜ, ਸਰਪੰਚ ਅਸ਼ੋਕ ਕੁਮਾਰ, ਸੰਜੂ ਕੁਮਾਰ, ਪ੍ਰਭਪ੍ਰੀਤ ਸਿੰਘ, ਜੰਗ ਸਿੰਘ, ਕਰਮਜੀਤ ਸਿੰਘ ਕੈਂਥ, ਮਦਨ ਸਿੰਘ, ਪ੍ਰਭ ਜਗਰਾਉਂ, ਦਿਨੇਸ਼ ਕੁਮਾਰ, ਹਰਜਿੰਦਰ ਸਿੰਘ ਧੀਮਾਨ ਅਤੇ ਚਾਰਾਂ ਮੁਹੱਲਿਆਂ ਦੇ ਵਾਸੀ ਹਾਜ਼ਰ ਸਨ |