20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਿੰਡ ਰਾਊਵਾਲ ਦੇ ਦਿਉ ਭਰਾਵਾਂ ਨੂੰ ਸਦਮਾ, 95 ਸਾਲਾ ਮਾਤਾ ਬਸੰਤ ਕੌਰ ਦਿਉ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 05-11-2025
ਸਿੱਧਵਾਂ ਬੇਟ, 4 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਨਜ਼ਦੀਕੀ ਪਿੰਡ ਰਾਊਵਾਲ ਦੇ ਦਿਉ ਭਰਾਵਾਂ ਭਗਵੰਤ ਸਿੰਘ ਦਿਉ, ਜਗਤਾਰ ਸਿੰਘ ਦਿਉ, ਗੁਰਸੇਵਕ ਸਿੰਘ ਦਿਉ, ਗੁਰਸ਼ਰਨ ਸਿੰਘ ਦਿਉ ਅਤੇ ਮਹਿਮਾ ਸਿੰਘ ਦਿਉ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਅਤੇ ਧਾਰਮਿਕ ਖ਼ਿਆਲਾਂ ਵਾਲੇ ਮਾਤਾ ਬਸੰਤ ਕੌਰ ਦਿਉ (95) ਧਰਮਪਤਨੀ ਸਵ: ਗਿਆਨੀ ਜੋਗਿੰਦਰ ਸਿੰਘ ਦਿਉ ਦਾ ਅੱਜ ਅੰਮਿ੍ਤ ਵੇਲੇ ਦਿਹਾਂਤ ਹੋ ਗਿਆ | ਉਨ੍ਹਾਂ ਦੇ ਗ੍ਰਹਿ ਪੁੱਜੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਬਾਬਾ ਗੁਰਬਚਨ ਸਿੰਘ ਖ਼ਾਲਸਾ (ਅੰਮਿ੍ਤਸਰ), ਬਾਬਾ ਮੋਹਨ ਸਿੰਘ ਕਿਸ਼ਨਪੁਰਾ ਅਤੇ ਹੋਰ ਸ਼ਖ਼ਸੀਅਤਾਂ ਨੇ ਮਾਤਾ ਬਸੰਤ ਕੌਰ ਦੀ ਮਿ੍ਤਕ ਦੇਹ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਉਪਰੰਤ ਉਨ੍ਹਾਂ ਦਾ ਨਗਰ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਸਵ: ਮਾਤਾ ਬਸੰਤ ਕੌਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੰਜੇ ਪੁੱਤਰਾਂ ਨੇ ਦਿਖਾਈ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਭਾਈ ਗੁਰਚਰਨਜੀਤ ਸਿੰਘ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ, ਸੰਮਤੀ ਮੈਂਬਰ ਸੁਖਵਿੰਦਰ ਸਿੰਘ ਗਰੇਵਾਲ, ਸਰਪੰਚ ਦਲਜੀਤ ਸਿੰਘ, ਪ੍ਰਧਾਨ ਬਲਦੇਵ ਸਿੰਘ, ਸੁਰਜੀਤ ਸਿੰਘ ਕੀੜੀ, ਬੂਟਾ ਸਿੰਘ ਕੀੜੀ, ਵਰਿੰਦਰ ਸਿੰਘ ਮੁਦਾਰਪੁਰਾ, ਜਤਿੰਦਰ ਸਿੰਘ ਸਿੱਧੂ ਕੋਠੇ ਗੁਰੂਸਰ, ਜਗਤਾਰ ਸਿੰਘ ਘੋਲੀਆ, ਦਲਜੀਤ ਸਿੰਘ ਸਾਹੋਕੇ, ਜਗਦੇਵ ਸਿੰਘ ਮਾਜਰੀ, ਜਗਜੀਤ ਸਿੰਘ ਜੀਤਾ ਜੰਡ, ਗੁਰਦਿੱਤ ਸਿੰਘ ਮੁਦਾਰਪੁਰਾ, ਭੁਪਿੰਦਰ ਸਿੰਘ ਧੋਥੜ, ਜਸਪਾਲ ਸਿੰਘ ਦਿਉ, ਹਿੰਮਤ ਸਿੰਘ ਦਿਉ, ਬਲਬੀਰ ਸਿੰਘ, ਗੁਰਦੇਵ ਸਿੰਘ, ਹਰਨੇਕ ਸਿੰਘ, ਜਗਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਰਿਸ਼ਤੇਦਾਰਾਂ, ਦੋਸਤਾਂ ਨੇ ਸ਼ਮੂਲੀਅਤ ਕਰਦਿਆਂ ਦਿਉ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਵਲੋਂ ਤਰਨ ਤਾਰਨ 'ਚ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਨੂੰ ਵੋਟ ਦੀ ਅਪੀਲ ਅਗਲੀ ਖ਼ਬਰ ਨਗਰ ਕੌਂਸਲ ਦੇ ਵੱਡੇ ਕੂੜੇ ਦੇ ਡੰਪ ਨੂੰ ਚੁਕਵਾਉਣ ਲਈ ਨੌਵੇਂ ਦਿਨ ਵੀ ਧਰਨਾ ਜਾਰੀ
Ad Position 24