ਹੰਬੜਾਂ, 4 ਨਵੰਬਰ (ਮੇਜਰ ਹੰਬੜਾਂ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਈ ਪਰਮਜੀਤ ਕੌਰ ਪਤਨੀ ਪ੍ਰੇਮ ਸਿੰਘ ਬੋਪਾਰਾਏ ਨਮਿਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦੇ ਭੋਗ ਉਪਰੰਤ ਵੈਰਾਗਮਈ ਕੀਰਤਨ, ਅੰਤਿਮ ਅਰਦਾਸ, ਸਰਧਾਂਜ਼ਲੀਆਂ ਵੱਡਾ ਗੁਰਦੁਆਰਾ ਸਾਹਿਬ ਪੁੜੈਣ (ਲੁਧਿ:) ਵਿਖੇ ਹੋਈ | ਪੰਥ ਪ੍ਰਸਿੱਧ ਰਾਗੀ ਭਾਈ ਅਮਰੀਕ ਸਿੰਘ ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਮੌਤ ਦੇ ਵਿਸ਼ੇ ਦਾ ਵਰਣਨ ਕੀਤਾ | ਅੰਤਿਮ ਅਰਦਾਸ, ਨਿਹੰਗ ਬਾਬਾ ਬਲਜੀਤ ਸਿੰਘ ਵਲੋਂ ਹੁਕਮਨਾਮਾ ਬਾਅਦ ਸ਼ਰਧਾਂਜਲੀ ਸਮਾਰੋਹ ਦਾ ਮੰਚ ਸੰਚਾਲਨ ਮਾ: ਹਰਵਿੰਦਰ ਸਿੰਘ ਵਲੋਂ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਸਵ: ਪਰਮਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਨੇੜਲੇ ਪਿੰਡ ਰਾਊਵਾਲ ਵਿਖੇ ਸਵ: ਗੁਰਦਿਆਲ ਸਿੰਘ ਭੰਦੋਲ ਦੇ ਗ੍ਰਹਿ ਸਾਂਝੇ ਪਰਿਵਾਰ 'ਚ ਪੈਦਾ ਹੋ ਕੇ ਘਰੇਲੂ ਕੰਮਾਂ 'ਚ ਨਿਪੁੰਨਤਾ, ਸਮਾਜਿਕ ਰਿਸ਼ਤਿਆਂ ਨੂੰ ਬਣਾਈ ਰੱਖਣ ਵਰਗੇ ਗੁਣ ਆਪਣੀ ਮਾਂ ਮਹਿੰਦਰ ਕੌਰ ਭੰਦੋਲ ਦੁਆਰਾ ਗ੍ਰਹਿਣ ਕੀਤੇ | ਪਿੰਡ ਪੁੜੈਣ ਵਿਖੇ ਅਗਾਂਹਵਧੂ ਕਿਸਾਨ ਪ੍ਰੇਮ ਸਿੰਘ ਨਾਲ ਵਿਆਹ ਬਾਅਦ ਪਰਮਜੀਤ ਕੌਰ ਨੇ ਆਪਣੀ ਚੇਤੰਨ ਤੇ ਸੂਖਮ ਸੋਚ ਦੇ ਨਾਲ ਘਰ ਨੂੰ ਅੱਗੇ ਵਧਾਇਆ | ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਧੀ-ਪੁੱਤਰ ਨੂੰ ਸਮੇਂ ਦਾ ਹਾਣੀ ਬਣਾਇਆ | ਐੱਮ.ਐੱਲ.ਏ ਇਯਾਲੀ ਵਲੋਂ ਸਵ: ਪਰਮਜੀਤ ਕੌਰ ਦੇ ਪਤੀ ਪ੍ਰੇਮ ਸਿੰਘ ਪੁੜੈਣ, ਭਰਾਤਾ ਸਾਬਕਾ ਸਰਪੰਚ ਗੁਰਬਖਸ਼ ਸਿੰਘ ਕਾਕਾ ਭੰਦੋਲ, ਕੁਲਵੰਤ ਸਿੰਘ ਭੰਦੋਲ ਨਾਲ ਹਮਦਰਦੀ ਪ੍ਰਗਟਾਈ | ਚੇਅਰਮੈਨ ਮੇਜਰ ਸਿੰਘ ਭੈਣੀ ਵਲੋਂ ਸਵ: ਪਰਮਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪ੍ਰੇਮ ਸਿੰਘ ਦੇ ਬੋਪਾਰਾਏ ਪਰਿਵਾਰ ਦਾ ਸਮਾਜ 'ਚ ਉੱਚ ਰੁਤਬੇ ਪਿੱਛੇ ਪਰਮਜੀਤ ਕੌਰ ਦੀ ਸੋਚ ਰਹੀ | ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਪਿੰਡ ਪੁੜੈਣ ਸਰਪੰਚ ਜਗਦੀਪ ਸਿੰਘ ਸੋਨੂੰ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਰਛਪਾਲ ਸਿੰਘ ਤਲਵਾੜਾ, ਪਮਾਲ ਸਰਪੰਚ ਬਲਵਿੰਦਰ ਸਿੰਘ ਸੇਖੋਂ ਵਲੋਂ ਵੀ ਸਵ: ਪਰਮਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ | ਅੰਤਿਮ ਅਰਦਾਸ ਸਮੇਂ ਪੁੜੈਣ ਪਰਿਵਾਰ ਦੇ ਦੂਰੋਂ-ਨੇੜਿਓ ਰਿਸ਼ਤੇਦਾਰ, ਨਗਰ ਦੇ ਲੋਕਾਂ ਵਿਚਕਾਰ ਪੁੜੈਣ ਖੇਤੀਬਾੜੀ ਸਹਿਕਾਰੀ ਸਭਾ ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਸਾਬਕਾ ਸਰਪੰਚ ਸ਼ੇਰ ਸਿੰਘ ਪੁੜੈਣ, ਗੁਰਮੀਤ ਸਿੰਘ ਟੀਟੂ ਪੁੜੈਣ, ਬਲਜਿੰਦਰ ਸਿੰਘ ਭੰਗੂ ਭੱਠਾਧੂਹਾ, ਨੰਬਰਦਾਰ ਰਣਜੀਤ ਸਿੰਘ ਭੱਠਾਧੂਹਾ, ਨੰਬਰਦਾਰ ਸਤਨਾਮ ਸਿੰਘ ਬੜੈਚ, ਗੁਰਦੀਪ ਸਿੰਘ ਦੀਪਾ, ਹਰਵਿੰਦਰ ਸਿੰਘ ਚੀਮਾ ਭਰੋਵਾਲ, ਨੰਬਰਦਾਰ ਬਲਬੀਰ ਸਿੰਘ ਕਲੇਰ, ਮਨਜੀਤ ਸਿੰਘ ਗਰੇਵਾਲ (ਸ਼ੈੱਲਰ ਉਦਯੋਗ), ਸਾਬਕਾ ਸਰਪੰਚ ਗਗਨਦੀਪ ਸਿੰਘ ਕੋਟਲੀ, ਸਾਬਕਾ ਸਰਪੰਚ ਧਰਮ ਸਿੰਘ ਭਰੋਵਾਲ, ਸੁਰਜੀਤ ਸਿੰਘ ਆਲੀਵਾਲ, ਦਰਸ਼ਨ ਸਿੰਘ ਬੋਪਾਰਾਏ, ਜੋਰਾ ਸਿੰਘ ਭਰੋਵਾਲ ਖੁਰਦ, ਕਰਮ ਸਿੰਘ ਭਰੋਵਾਲ ਖੁਰਦ (ਦੋਵੇਂ ਸਾਬਕਾ ਸਰਪੰਚ), ਨੰਬਰਦਾਰ ਦਵਿੰਦਰ ਸਿੰਘ ਸਾਹਨੀ, ਆੜ੍ਹਤੀ ਸੁਰਿੰਦਰ, ਫੌਜ਼ੀ ਭਾਗ ਸਿੰਘ ਰਾਊਵਾਲ, ਨੰਬਰਦਾਰ ਕੁਲਵਿੰਦਰ ਸਿੰਘ ਰਾਊਵਾਲ, ਕੁਲਵੰਤ ਸਿੰਘ ਜਵੱਦੀ, ਚਰਨਜੀਤ ਸਿੰਘ ਚੀਮਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਾਣਾ, ਅੰਮਿ੍ਤਪਾਲ ਸਿੰਘ, ਸੂਬੇਦਾਰ ਰਣਧੀਰ ਸਿੰਘ, ਸੁਖਵਿੰਦਰ ਸਿੰਘ ਬੋਪਾਰਾਏ, ਫੌਜ਼ੀ ਗੁਰਦਿਆਲ ਸਿੰਘ, ਰਣਜੀਤ ਸਿੰਘ, ਕਰਮਦੀਪ ਜੇਠੀ ਸਾਰੇ ਪੰਚ ਗ੍ਰਾਮ ਪੰਚਾਇਤ ਪੁੜੈਣ, ਮਨੀ ਗਰਗ ਸਿੱਧਵਾਂ ਬੇਟ, ਮਾ: ਅਲਬੇਲ ਸਿੰਘ, ਕਸ਼ਮੀਰ ਸਿੰਘ ਇਯਾਲੀ, ਜੀਤੀ ਗਰੇਵਾਲ ਬਾੜੇਵਾਲ, ਗੁਰਦੀਪ ਸਿੰਘ ਬਾਸੀ, ਸਾਬਕਾ ਸਰਪੰਚ ਪਰਦੀਪ ਸਿੰਘ ਭਰੋਵਾਲ, ਕਮਲ ਭਰੋਵਾਲ, ਦਵਿੰਦਰ ਸਿੰਘ ਭਰੋਵਾਲ, ਜਗਰੂਪ ਸਿੰਘ ਕੀੜੀ, ਅਮਰਜੀਤ ਸਿੰਘ ਛੀਨਾ, ਜਰਨੈਲ ਸਿੰਘ ਪੁੜੈਣ, ਗੁਰਦਿਆਲ ਸਿੰਘ ਬਾਸੀ, ਮਨਪ੍ਰੀਤ ਸਿੰਘ ਪ੍ਰਵਾਨਾ, ਗੁਰਸੇਵਕ ਸਿੰਘ ਸਵੱਦੀ, ਪੱਤਰਕਾਰ ਕੁਲਵਿੰਦਰ ਸਿੰਘ ਡਾਂਗੋ, ਪੱਤਰਕਾਰ ਮਨੀ ਰਸੂਲਪੁਰੀ, ਹੋਰ ਮੌਜੂਦ ਸਨ |