09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੈਕਰਡ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਮੁਕਾਬਲਿਆਂ 'ਚ ਮੱਲਾਂ ਮਾਰੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਜਗਰਾਉਂ, 22 ਨਵੰਬਰ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਸਹੋਦਿਆ ਦੇ ਖੇਡ ਮੁਕਾਬਲਿਆਂ 'ਚ ਮੱਲਾਂ ਮਾਰੀਆਂ | ਇਹ ਮੁਕਾਬਲੇ ਸੱਤਿਆ ਭਾਰਤੀ ਸਕੂਲ ਸ਼ੇਰਪੁਰ ਕਲਾਂ ਵਿਚ ਕਰਵਾਏ ਗਏ, ਜਿਸ ਵਿਚ ਸੈਕਰਡ ਹਾਰਟ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਕੁੱਲ 76 ਪੁਜੀਸ਼ਨਾਂ ਹਾਸਲ ਕੀਤੀਆਂ | ਇਸ ਮੌਕੇ ਵਿਦਿਆਰਥੀਆਂ ਨੇ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, 1500 ਮੀਟਰ ਦੌੜਾਂ ਅਤੇ ਰਿਲੇਅ ਰੇਸ, ਸ਼ਾਟਪੁੱਟ, ਡਿਸਕਸ ਥਰੋ, ਲੌਂਗ ਜੰਪ ਵਿਚ ਵਿਦਿਆਰਥੀਆਂ ਨੇ 30 ਪਹਿਲੀਆਂ ਪੁਜੀਸ਼ਨਾਂ, 43 ਦੂਜੀਆਂ ਪੁਜੀਸ਼ਨਾਂ ਅਤੇ 3 ਤੀਜੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ | ਸਕੂਲ ਦੇ ਪਿ੍ੰਸੀਪਲ ਐਂਨਸੀ ਜੋਸਫ਼ ਨੇ ਵਿਦਿਆਰਥੀਆਂ ਤੇ ਡੀ.ਪੀ. ਸਟਾਫ਼ ਮੈਡਮ ਪਰਵੀਨ ਕੌਰ, ਦਵਿੰਦਰ ਸਿੰਘ, ਸੁਖਦਰਸ਼ਨ ਸਿੰਘ, ਵਰਿੰਦਰ ਸਿੰਘ, ਹਰਮਨਦੀਪ ਸਿੰਘ ਅਤੇ ਨਿਰਮਲ ਜੋਸਫ਼ ਅਤੇ ਜੇਤੂ ਬੱਚਿਆਂ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ ਦੇ ਖਿਡਾਰੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ ਕਾਲਜ ਰੈਸਲਿੰਗ ਮੁਕਾਬਲਿਆਂ 'ਚੋਂ 11... ਅਗਲੀ ਖ਼ਬਰ ਸਰਕਾਰੀ ਸਕੂਲ ਗਹੌਰ ਦੇ ਵਿਦਿਆਰਥੀਆਂ ਨੂੰ ਸਰਪੰਚ ਪਰਿਵਾਰ ਵਲੋਂ ਕੋਟੀਆਂ-ਬੂਟ ਵੰਡੇ
Ad Position 24