ਪੱਖੋਵਾਲ-ਸਰਾਭਾ/ਲੋਹਟਬੱਦੀ, 5 ਦਸੰਬਰ (ਖੁਸਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ 'ਚ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਨਾਮਜ਼ਦਗੀਆਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣਨ ਲਈ ਅਤੇ ਆਮ ਵੋਟਰ ਲੋਕਾਂ ਵਲੋਂ ਸ਼੍ਰੋ.ਅ.ਦ. ਨੂੰ ਮਿਲ ਰਹੇ ਸਮਰਥਨ ਕਾਰਨ ਵਿਰੋਧੀ ਧੜ੍ਹੇ ਅਤੇ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਭੜਕਾਹਟ 'ਚ ਦਿਖਾਈ ਦੇ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਪਿੰਡ ਫੱਲੇਵਾਲ ਵਿਖੇ ਕੀਤਾ | ਸੁਖਬੀਰ ਸਿੰਘ ਬਾਦਲ ਅੱਜ ਪਿੰਡ ਫੱਲੇਵਾਲ 'ਚ ਟਕਸਾਲੀ ਪਰਿਵਾਰ 'ਚੋਂ ਅਕਾਲੀ ਗੁਰਦੀਪ ਸਿੰਘ ਦੀ ਧਰਮਪਤਨੀ ਬੀਬੀ ਹਰਪ੍ਰੀਤ ਕੌਰ ਅਕਾਲੀ ਫੱਲੇਵਾਲ ਦਾ ਜ਼ੋਨ ਮੋਹੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਈ ਚੋਣ ਪ੍ਰਚਾਰ ਸ਼ੁਰੂ ਕਰਵਾਉਣ ਲਈ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ | ਉਨ੍ਹਾਂ ਬੀਬੀ ਹਰਪ੍ਰੀਤ ਕੌਰ ਅਕਾਲੀ ਨੂੰ ਸਿਰੋਪਾਓ ਦਿੰਦਿਆਂ ਕਿਹਾ ਕਿ ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਪਰਿਵਾਰ ਹੈ | ਇਕ ਵਾਰ ਨਹੀਂ ਬਹੁਤ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਡਰਾਉਣ ਲਈ ਅਖੌਤੀ ਤਾਕਤਾਂ ਨੇ ਆਪਣਾ ਦਾਅ ਖੇਡਿਆਂ ਪ੍ਰੰਤੂ ਇਸ ਤਰ੍ਹਾਂ ਦੇ ਪਰਿਵਾਰਾਂ ਕਰਕੇ ਹੀ ਅੱਜ ਅਕਾਲੀ ਦਲ ਦੇ ਹੱਕ 'ਚ ਆਵਾਜ਼ਾਂ ਉੱਠਣ ਲੱਗੀਆਂ ਹਨ | ਉਨ੍ਹਾਂ ਇਹ ਵੀ ਕਿਹਾ ਜਦੋਂ ਸੱਤ੍ਹਾ ਦੇ ਹੰਕਾਰ 'ਚ ਕਾਂਗਰਸ, ਅਕਾਲੀਆਂ ਨੂੰ ਚੋਣ ਮੈਦਾਨ 'ਚ ਆਉਣ ਤੋਂ ਰੋਕਦੀ ਸੀ ਤਾਂ ਇਸ ਪਰਿਵਾਰ ਨੇ ਵਾਰ-ਵਾਰ ਸਮੇਂ ਦੀ ਹਕੂਮਤ ਦਾ ਸਾਹਮਣਾ ਕੀਤਾ ਅਤੇ ਚੋਣਾਂ ਦਾ ਹਿੱਸਾ ਬਣਦਿਆਂ ਸਰਕਾਰਾਂ ਦੇ ਇਸ਼ਾਰੇ 'ਤੇ ਕਰਵਾਏ ਜਾਂਦੇ ਝੂਠੇ ਪੁਲਿਸ ਤਸੱਦਦ ਦਾ ਸ਼ਿਕਾਰ ਵੀ ਹੋਏ | ਪ੍ਰਧਾਨ ਬਾਦਲ ਨੇ ਬਲਾਕ ਸੰਮਤੀ ਜ਼ੋਨ ਗੁੱਜਰਵਾਲ (ਜ) ਜ਼ੋਨ ਤੋਂ ਕੁਲਜੀਤ ਸਿੰਘ ਲਾਲੀ, ਲਤਾਲਾ ਜ਼ੋਨ (ਇਸਤਰੀ) ਤੋਂ ਮਨਪ੍ਰੀਤ ਕੌਰ ਖੰਗੂੜਾ, ਜੋਨ ਢੈਪਈ ਤੋਂ ਸੁਰਿੰਦਰ ਕੌਰ, ਜ਼ੋਨ ਧੂਲਕੋਟ ਤੋਂ ਹਰਪ੍ਰੀਤ ਸਿੰਘ ਟੈਣੀ ਘੁੰਗਰਾਣਾ, ਜ਼ੋਨ ਜੋਧਾਂ ਤੋਂ ਜੈਲਦਾਰ ਪਿ੍ਤਪਾਲ ਸਿੰਘ, ਮੋਹੀ ਜ਼ੋਨ ਤੋਂ ਸਿੰਗਾਰਾ ਸਿੰਘ ਮੋਹੀ, ਛਪਾਰ ਜ਼ੋਨ ਤੋਂ ਸੁਖਪਾਲ ਸਿੰਘ ਨੂੰ ਚੋਣ ਮੁਹਿੰਮ 'ਚ ਡਟਣ ਲਈ ਥਾਪੜਾ ਦਿੱਤਾ | ਇਸ ਮੌਕੇ ਜਸਕਰਨ ਸਿੰਘ ਦਿਓਲ ਹਲਕਾ ਇੰਚਾਰਜ ਹਲਕਾ ਦਾਖਾ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਅਕਾਲੀ ਗੁਰਦੀਪ ਸਿੰਘ ਫੱਲੇਵਾਲ, ਬਲਰਾਜ ਸਿੰਘ ਡੀ.ਐੱਸ.ਪੀ, ਪਰਮਿੰਦਰ ਕੌਰ ਫੱਲੇਵਾਲ, ਭੁਪਿੰਦਰ ਕੌਰ ਫੱਲੇਵਾਲ, ਸੁਖਵਿੰਦਰ ਕੌਰ ਗੁੱਜਰਵਾਲ, ਅੰਮਿ੍ਤਪਾਲ ਸਿੰਘ ਖੰਡੂਰ, ਖੁਸਕਰਨ ਸਿੰਘ ਘੁੰਗਰਾਣਾ, ਹੈਪੀ ਸਿੰਘ ਢੈਪਈ, ਗੁਰਮੀਤ ਸਿੰਘ ਘੁੰਗਰਾਣਾ, ਜੋਰਾ ਸਿੰਘ ਅਤੇ ਸਾਬਕਾ ਸੰਮਤੀ ਮੈਂਬਰ ਬੁੱਧ ਸਿੰਘ ਸਰਪੰਚ ਘੁੰਗਰਾਣਾ, ਜਥੇਦਾਰ ਜਗਰੂਪ ਸਿੰਘ ਗੁੱਜਰਵਾਲ, ਉਪਕਾਰ ਸਿੰਘ ਗੁੱਜਰਵਾਲ, ਜਗਦੀਪ ਸਿੰਘ ਦਿਓਲ, ਪਿ੍ਤਪਾਲ ਸਿੰਘ ਮੋਹੀ, ਗੁਰਮੁਖ ਸਿੰਘ ਛਪਾਰ, ਗੁਰਦੀਪ ਸਿੰਘ ਘੋਕ, ਗੁਰਜੀਤ ਸਿੰਘ ਰਛੀਨ, ਨਿਰਮਲ ਸਿੰਘ ਰਤਨ, ਸੁਰਿੰਦਰ ਸਿੰਘ ਲਤਾਲਾ, ਗੁਰਮੁਖ ਸਿੰਘ ਲਤਾਲਾ, ਬਲਵਿੰਦਰ ਸਿੰਘ ਢੈਪਈ, ਅਰਵਿੰਦਰ ਸਿੰਘ ਪੱਪੂ ਢੈਪਈ, ਮਨਦੀਪ ਸਿੰਘ ਦੀਪਾ, ਇਕਬਾਲ ਸਿੰਘ ਹੈਪੀ ਆਦਿ ਹਾਜ਼ਰ ਸਨ |