15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਾਰ 'ਚ ਡੇਢ ਕਿੱਲੋਂ ਅਫ਼ੀਮ ਦੀ ਸਪਲਾਈ ਦੇਣ ਆਏ ਪੁਲਿਸ ਨੇ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 06-12-2025
ਜਗਰਾਉਂ, 5 ਦਸੰਬਰ (ਗੁਰਦੀਪ ਸਿੰਘ ਮਲਕ)–ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਵਲੋਂ ਇਕ ਕਾਰ ਸਵਾਰ ਨੂੰ ਅਫ਼ੀਮ ਸਮੇਤ ਕਾਬੂ ਕੀਤਾ ਹੈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਪਿੰਡ ਸਿੱਧਵਾਂ ਕਲਾਂ ਨਜ਼ਦੀਕ ਗਸ਼ਤ ਕਰ ਰਹੇ ਸਨ | ਜਿੱਥੇ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਲਖਵਿੰਦਰ ਕੁਮਾਰ ਉਰਫ਼ ਰਿੰਕੂ ਪੁੱਤਰ ਵਿਨੋਦ ਕੁਮਾਰ ਵਾਸੀ ਮਾਨ ਡੇਅਰੀ ਹੈਬੋਵਾਲ ਲੁਧਿਆਣਾ ਜੋ ਕਿ ਬਾਹਰੀ ਸੂਬਿਆਂ ਤੋਂ ਸਸਤੇ ਮੁੱਲ 'ਚ ਅਫ਼ੀਮ ਲਿਆ ਕੇ ਜਗਰਾਉਂ ਖੇਤਰ 'ਚ ਮਹਿੰਗੇ ਮੁੱਲ 'ਚ ਅਫ਼ੀਮ ਦੀ ਸਪਲਾਈ ਕਰਦਾ ਹੈ, ਅੱਜ ਉਹ ਆਈ 220 ਕਾਰ ਨੰਬਰ ਪੀ.ਬੀ 20 ਸੀ 2279 ਵਿਚ ਸਵਾਰ ਹੋ ਕੇ ਪਿੰਡ ਸਿੱਧਵਾਂ ਕਲਾਂ ਆਇਆ ਹੋਇਆ ਹੈ, ਜੋ ਇਸ ਵਕਤ ਪਿੰਡ ਦੀ ਪਾਣੀ ਵਾਲੀ ਟੈਂਕੀ ਨੇੜੇ ਅਨਾਜ ਮੰਡੀ ਕੋਲ ਖੜ੍ਹਾ ਅਫ਼ੀਮ ਦੀ ਸਪਲਾਈ ਦੇਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ | ਜਿਸ 'ਤੇ ਤੁਰੰਤ ਛਾਪੇਮਾਰੀ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ, ਜਿਸ ਕੋਲੋਂ ਡੇਢ ਕਿੱਲੋਂ ਅਫ਼ੀਮ ਬਰਾਮਦ ਹੋਈ ਹੈ | ਜਿਸ ਦੇ ਖ਼ਿਲਾਫ਼ ਪੁਲਿਸ ਥਾਣਾ ਸਦਰ ਜਗਰਾਉਂ 'ਚ ਮਾਮਲਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਆਲੀਵਾਲ ਤੋਂ ਸਰਪੰਚ ਤੇਜਪਾਲ ਸਿੰਘ 'ਆਪ' ਦੇ ਉਮੀਦਵਾਰ ਐਲਾਨੇ ਅਗਲੀ ਖ਼ਬਰ ਖੱਡਿਆਂ 'ਚ ਤਬਦੀਲ ਹੋਇਆ ਜਗਰਾਉਂ ਸ਼ਹਿਰ ਦਾ ਤਹਿਸੀਲ ਰੋਡ
Ad Position 24