15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਾਕ ਸੰਮਤੀ ਜ਼ੋਨ ਆਲੀਵਾਲ ਤੋਂ ਸਰਪੰਚ ਤੇਜਪਾਲ ਸਿੰਘ 'ਆਪ' ਦੇ ਉਮੀਦਵਾਰ ਐਲਾਨੇ

Ad Position 21
No active advertisement
ਅਜੀਤ ਡੈਸਕ 06-12-2025
ਹੰਬੜਾਂ, 5 ਦਸੰਬਰ (ਹਰਵਿੰਦਰ ਸਿੰਘ ਮੱਕੜ)-'ਆਪ' ਆਗੂ ਸਰਪੰਚ ਤੇਜਪਾਲ ਸਿੰਘ ਘਮਣੇਵਾਲ ਨੂੰ ਹਲਕਾ ਦਾਖਾ ਦੇ ਬਲਾਕ ਸੰਮਤੀ ਜ਼ੋਨ ਆਲੀਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਐਲਾਨ ਹਲਕਾ ਦਾਖਾ ਦੇ ਇੰਚਾਰਜ ਡਾ. ਕੇ. ਐੱਨ.ਅੱੈਸ.ਕੰਗ ਵਲੋਂ ਕੀਤਾ ਗਿਆ | ਐਲਾਨ ਹੋਣ ਮਗਰੋਂ ਸਰਪੰਚ ਤੇਜਪਾਲ ਸਿੰਘ ਤੇ ਉਨ੍ਹਾਂ ਦੇ ਹੋਰ ਸਮਰਥਕ ਗੁਰੂ ਜੀ ਦੇ ਸ਼ੁਕਰਾਨੇ ਲਈ ਪਿੰਡ ਘਮਣੇਵਾਲ ਦੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਬਿੱਟੂ, ਸਰਪੰਚ ਹਰਵਿੰਦਰਪਾਲ ਸਿੰਘ ਵਲੀਪੁਰ ਖੁਰਦ, ਸਰਪੰਚ ਮਨਜੀਤ ਸਿੰਘ ਕੋਟਲੀ, ਸਰਪੰਚ ਗੁਰਮੇਲ ਸਿੰਘ ਤਲਵੰਡੀ ਨੌਅਬਾਦ, ਸਰਪੰਚ ਸ਼ਿੰਦਰਪਾਲ ਸਿੰਘ ਮਾਣੀਏਵਾਲ, ਸਰਪੰਚ ਜਗਦੇਵ ਸਿੰਘ ਬਾਣੀਏਵਾਲ, ਸਰਪੰਚ ਨਛੱਤਰ ਸਿੰਘ ਭੱਠਾਧੂਹਾ ਨੇ ਸਮੁੱਚੀ ਹਾਈਕਮਾਂਡ ਸਮੇਤ ਇੰਚਾਰਜ ਡਾ. ਕੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੇ ਵਫ਼ਾਦਾਰ ਵਰਕਰ ਸਰਪੰਚ ਤੇਜਪਾਲ ਸਿੰਘ ਨੂੰ ਬਲਾਕ ਸੰਮਤੀ ਦਾ ਉਮੀਦਵਾਰ ਬਣਾ ਕੇ 'ਆਪ' ਵਰਕਰਾਂ ਦਾ ਮਾਣ ਵਧਾਇਆ ਹੈ ਤੇ ਇਸ ਨਾਲ ਬਲਾਕ ਸੰਮਤੀ ਜ਼ੋਨ ਆਲੀਵਾਲ ਦੇ ਵੋਟਰਾਂ ਅਤੇ ਪਾਰਟੀ ਦੇ ਸਰਗਰਮ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਇਸ ਮੌਕੇ ਉਮੀਦਵਾਰ ਸਰਪੰਚ ਤੇਜਪਾਲ ਸਿੰਘ ਨੇ ਸਮੁੱਚੀ ਲੀਡਰਸ਼ਿਪ ਤੇ ਇੰਚਾਰਜ ਡਾ. ਕੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਇਹ ਸੀਟ ਵੱਡੀ ਲੀਡ ਨਾਲ ਜਿੱਤ ਕੇ 'ਆਪ' ਦੀ ਝੋਲੀ ਵਿਚ ਪਾਈ ਜਾਵੇਗੀ | ਇਸ ਸਮੇਂ ਅਵਤਾਰ ਸਿੰਘ ਸਿੱਧੂ, ਪ੍ਰਧਾਨ ਲਖਵਿੰਦਰ ਸਿੰਘ ਭੱਠਾ ਧੂਹਾ, ਦਵਿੰਦਰ ਸਿੰਘ ਰਿੰਕੂ, ਨੰਬਰਦਾਰ ਸ਼ਿਆਮ ਸਿੰਘ, ਗੁਰਪਾਲ ਸਿੰਘ ਮਾਣੀਏਵਾਲ, ਕਰਮਜੀਤ ਸਿੰਘ ਰਾਣਕੇ, ਬੋਬੀ ਵਲੀਪੁਰ, ਕਰਮਜੀਤ ਵਲੀਪੁਰ, ਵਿਸਾਖਾ ਸਿੰਘ ਵਲੀਪੁਰ, ਹਰਗੋਪਾਲ ਸਿੰਘ ਘਮਣੇਵਾਲ ਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਰਾਜਾ ਵੜਿੰਗ ਹੰਬੜਾਂ 'ਚ ਅੱਜ ਕਰਨਗੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਦਾ ਅਗਾਜ-ਪ... ਅਗਲੀ ਖ਼ਬਰ ਕਾਰ 'ਚ ਡੇਢ ਕਿੱਲੋਂ ਅਫ਼ੀਮ ਦੀ ਸਪਲਾਈ ਦੇਣ ਆਏ ਪੁਲਿਸ ਨੇ ਕੀਤਾ ਕਾਬੂ
Ad Position 24