ਹੰਬੜਾ, 5 ਦਸੰਬਰ (ਮੇਜਰ ਹੰਬੜਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ 6 ਦਸੰਬਰ ਦੁਪਹਿਰ 2 ਵਜੇ ਕਾਂਗਰਸ ਦੇ ਸੁਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾ ਦੇ ਗ੍ਰਹਿ ਵਿਖੇ ਕਾਂਗਰਸ ਦੇ ਜਿਲਾ.ਪ੍ਰੀਸ਼ਦ, ਬਲਾਕ ਸੰਮਤੀ ਉਮੀਦਵਾਰਾ ਦੇ ਹਕ ਚ ਚੋਣ ਪ੍ਰਚਾਰ ਦਾ ਅਗਾਜ਼ ਕਰਨਗੇ | ਪ੍ਰਧਾਨ ਹੰਬੜਾ ਨੇ ਦੱਸਿਆ ਕਿ ਰਾਜਾ ਵੜਿੰਗ ਪਹਿਲਾ ਕਾਂਗਰਸੀ ਵਰਕਰਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਨਗੇ ਤੇ ਉਮੀਦਵਾਰਾਂ ਦੇ ਹੱਕ 'ਚ ਵੋਟਰਾਂ ਨੂੰ ਵੋਟ ਦੇਣ ਦੀ ਅਪੀਲ ਕਰਨ ਦੇ ਨਾਲ ਆਪ ਸਰਕਾਰ ਦੀ ਮਾੜੀ ਕਾਰਜਗਾਰੀ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ | ਪ੍ਰਧਾਨ ਹੰਬੜਾ ਨੇ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਪੁੱਜਕੇ ਕਾਗਰਸ ਦੇ ਉਮੀਦਵਾਰਾ ਦੀ ਜਿੱਤ ਦਾ ਬਿਗਲ ਬਜਾਉਣ ਤੇ ਰਾਜਾ ਵੜਿੰਗ ਨੂੰ ਜੀ ਆਇਆਂ ਕਹਿਣ | ਇਸ ਮੌਕੇ 'ਤੇ ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਕਾਂਗਰਸੀ ਆਗੂ ਜਸਵੰਤ ਸਿੰਘ ਧਾਲੀਵਾਲ, ਬਲਾਕ ਸੰਮਤੀ ਉਮੀਦਵਾਰ ਹਰਦੀਪ ਸਿੰਘ ਲੱਕੀ ਖਹਿਰਾ, ਮਹਾਂ ਸਿੰਘ ਬਿੱਟੂ ਧਾਲੀਵਾਲ, ਗੁਰਪ੍ਰੀਤ ਸਿੰਘ ਪੀਤਾ, ਜਸਵੀਰ ਸਿੰਘ ਨਾਨੂੰ ਆਦਿ ਮੌਜੂਦ ਸਨ |