ਮੁੱਲਾਂਪੁਰ-ਦਾਖਾ, 5 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ 'ਚ ਸੂਬਾਈ ਮਾਮਲੇ, ਜਿਵੇਂ ਲੈਂਡ ਪੂਲਿੰਗ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਯੂਨੀਵਰਸਿਟੀ ਦੇ ਵਿਸ਼ਾਲ ਘੇਰੇ ਲਈ ਸੈਨੇਟ ਤੇ ਸਿੰਡੀਕੇਟ ਬਹਾਲੀ, ਮੀਂਹ ਨਾਲ ਡਿੱਗੇ ਘਰਾਂ ਅਤੇ ਹੜ੍ਹਾਂ ਨਾਲ ਰੁੜ ਗਈ ਜ਼ਮੀਨ ਮਾਲਕਾਂ ਲਈ ਮੁਆਵਜ਼ੇ ਵਰਗੇ ਮਾਮਲੇ ਨਿਡਰਤਾ ਨਾਲ ਉਠਾਉਣ ਵਾਲਾ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਚੋਣਾਂ ਵਿਚ ਆਪਣੇ ਉਮੀਦਵਾਰ ਜਿਤਾਉਣ ਲਈ ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕੇ 25 ਜ਼ੋਨਾਂ 'ਚ ਸਵਾ ਸੌ ਪਿੰਡਾਂ ਵੱਲ ਘਰੋ-ਘਰੀ ਹੋ ਤੁਰਿਆ | ਵਿਧਾਨ ਸਭਾ ਹਲਕਾ ਦਾਖਾ 'ਚ ਸੰਮਤੀ ਜ਼ੋਨ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਐਲਾਨ ਕੇ ਉਨ੍ਹਾਂ ਲਈ ਵੋਟ ਵਾਸਤੇ ਐੱਮ.ਐੱਲ.ਏ ਇਯਾਲੀ ਆਪਣੀ ਟੀਮ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਜਥੇਦਾਰ ਜਗਤਾਰ ਸਿੰਘ ਲਤਾਲਾ, ਰਾਮ ਆਸਰਾ ਸਿੰਘ ਚੱਕ ਕਲਾਂ, ਸਰਪੰਚ ਮੁੱਲਾਂਪੁਰ ਸਿਕੰਦਰ ਸਿੰਘ ਧਨੋਆ, ਰਛਪਾਲ ਸਿੰਘ ਪਾਲੀ ਰੂੰਮੀ, ਜਥੇਦਾਰ ਗੁਰਮੀਤ ਸਿੰਘ ਹਾਂਸ, ਨਿਹੰਗ ਬਾਬਾ ਬਖਸ਼ੀਸ਼ ਸਿੰਘ, ਦਾਖਾ ਸਰਪੰਚ ਜਗਜੀਤ ਸਿੰਘ ਭੋਲਾ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ ਹੋਰਨਾਂ ਨੂੰ ਨਾਲ ਲੈ ਕੇ ਬਹੁਤੇ ਪਿੰਡਾਂ 'ਚ ਆਪਣੇ ਉਮੀਦਵਾਰਾਂ ਲਈ ਵੋਟ ਦੀ ਅਪੀਲ ਕਰੇਗਾ | ਹਲਕਾ ਦਾਖਾ 'ਚ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਤੇ 2 ਦਰਜਨ ਪੰਚਾਇਤ ਸੰਮਤੀ ਜ਼ੋਨਾਂ ਲਈ ਉਮੀਦਵਾਰਾਂ ਵਾਸਤੇ ਇਯਾਲੀ ਵਲੋਂ ਕੈਂਚੀ ਜਾਂ ਟਾਰਚ ਚੋਣ ਨਿਸ਼ਾਨ ਲਏ ਜਾਣ ਦੀ ਸੰਭਾਵਨਾ ਹੈ? ਇਹ ਚੋਣ ਨਿਸ਼ਾਨ ਦੋਵੇਂ ਵੀ ਹੋ ਸਕਦੇ ਹਨ, ਜਿਨ੍ਹਾਂ ਬਾਰੇ ਸਨਿਚਰਵਾਰ ਦੀ ਸ਼ਾਮ ਨੂੰ ਸਪਸ਼ਟ ਹੋਵੇਗਾ | ਪਿਛਲੇ ਵਰਿ੍ਹਆਂ 'ਚ ਹਲਕਾ ਦਾਖਾ ਅੰਦਰ ਸਰਬਪੱਖੀ ਵਿਕਾਸ ਜਿਵੇਂ ਪੱਛੜੀਆਂ ਸ਼੍ਰੇਣੀਆਂ, ਦਲਿਤ ਭਾਈਚਾਰੇ ਲਈ ਮੁੱਲਾਂਪੁਰ ਦਾਖਾ 'ਚ ਡਾ: ਬੀ.ਆਰ ਅੰਬੇਡਕਰ ਭਵਨ, ਮੁੱਲਾਂਪੁਰ ਸਬ ਤਹਿਸੀਲ ਕੰਪਲੈਕਸ, ਸਿਹਤ ਸੇਵਾਵਾਂ ਲਈ ਮੰਡੀ ਮੁੱਲਾਂਪੁਰ 'ਚ ਦਾਖਾ ਸਰਕਾਰੀ ਹਸਪਤਾਲ ਦੀ ਬਿਲਡਿੰਗ ਦਾ ਨਿਰਮਾਣ, ਮੰਡੀਆਂ 'ਚ ਕਿਸਾਨਾਂ ਦੀ ਫ਼ਸਲ ਸੰਭਾਲਣ ਲਈ ਸ਼ਹਿਰ ਦੀ ਰਾਏਕੋਟ ਰੋਡ 'ਤੇ ਰਕਬਾ/ਮੁੱਲਾਂਪੁਰ ਨਵੀਂ ਦਾਣਾ ਮੰਡੀ-ਕਮ ਮਾਰਕੀਟ ਕਮੇਟੀ ਦਫ਼ਤਰ, ਪਿੰਡ-ਪਿੰਡ ਖੇਡ ਗਰਾਊਾਡ-ਕਮ ਪਾਰਕਾਂ ਬਦਲੇ ਆਪਣੇ ਉਮੀਦਵਾਰਾਂ ਲਈ ਐੱਮ.ਐੱਲ.ਏ. ਇਯਾਲੀ ਵਲੋਂ ਵੋਟ ਮੰਗਣਾਂ ਤੇ ਮਿਲਣਾ ਕੁਦਰਤੀ ਹੈ |