15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਵੋਟਾਂ ਲਈ ਮੁੱਲਾਂਪੁਰ ਬਲਾਕ 'ਚ 221 ਪੋਲਿੰਗ ਬੂਥ ਹੋਣਗੇ- ਐੱਸ.ਡੀ.ਐੱਮ ਬਰਾੜ

Ad Position 21
No active advertisement
ਬਲਾਕ ਮੁੱਲਾਂਪੁਰ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣ ਪ੍ਰਕਿਰਿਆ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਗੱਲਬਾਤ ਸਮੇਂ ਐੱਸ.ਡੀ.ਐੱਮ. ਉਪਿੰਦਰਜੀਤ ਕੌਰ ਬਰਾੜ, ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ | ਤਸਵੀਰ: ਕਿ੍ਪਾਲ ਹੰਬੜਾਂ <br/> 06-12-2025
ਮੁੱਲਾਂਪੁਰ-ਦਾਖਾ, 5 ਦਸੰਬਰ (ਨਿਰਮਲ ਸਿੰਘ ਧਾਲੀਵਾਲ)-14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਲਈ ਜਮ੍ਹਾਂ ਹੋਏ ਨਾਮਜ਼ਦਗੀ ਪੱਤਰਾਂ ਬਾਰੇ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਮੁੱਲਾਂਪੁਰ ਦੇ 25 ਜ਼ੋਨਾਂ ਲਈ 117 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ, ਦਿਨ ਸ਼ਨਿੱਚਰਵਾਰ, 6 ਦਸੰਬਰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋਣਗੇ | ਜਾਣਕਾਰੀ ਅਨੁਸਾਰ ਮੁੱਲਾਂਪੁਰ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੀਆਂ ਵੋਟਾਂ ਲਈ 221 ਪੋਲਿੰਗ ਬੂਥ ਬਣਾਏ ਗਏ ਹਨ | ਇਕ ਲੱਖ ਬਹੱਤਰ ਹਜ਼ਾਰ ਪੰਜ ਸੌ ਪਚਾਸੀ (1,72,585) ਵੋਟਰ ਆਪਣੀ ਵੋਟ ਦਾ ਮਤਦਾਨ ਕਰੇਗਾ | ਇਨ੍ਹਾਂ ਚੋਣਾਂ ਨੂੰ ਲੈ ਕੇ ਪੁਲਿਸ ਸਬ-ਡਵੀਜ਼ਨ ਦਾਖਾ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਵੋਟਾਂ ਨੂੰ ਲੈ ਕੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤਾ ਗਿਆ | ਨਾਮਜ਼ਾਦਗੀਆਂ ਵਾਲੇ ਦਿਨ ਤੋਂ ਵੋਟਾਂ ਦੀ ਗਿਣਤੀ 17 ਦਸੰਬਰ ਤੱਕ ਜੀ.ਟੀ.ਬੀ ਕਾਲਜ ਦਾਖਾ 'ਚ ਪੁਲਿਸ ਦਾ ਸਖਤ ਪਹਿਰਾ ਹੋਵੇਗਾ | ਮਤਦਾਨ ਕੇਂਦਰਾਂ ਦੇ ਬਾਹਰ 2 ਜਾਂ 3 ਪੁਲਿਸ ਮੁਲਾਜ਼ਮਾਂ ਦਾ ਪਹਿਰਾ ਅਤੇ ਪੁੁਲਿਸ ਪੈਟਰੋਲਿੰਗ ਟੀਮ ਦੀ ਹਰ ਬੂਥ 'ਤੇ ਨਜ਼ਰ ਰਹੇਗੀ | ਡੀ.ਐੱਸ.ਪੀ ਖੋਸਾ ਦੱਸਿਆ ਕਿ ਸੰਵੇਦਨਸ਼ੀਲ ਬੂਥਾਂ 'ਤੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇਗੀ | ਦਸੰਬਰ 14 ਨੂੰ ਵੋਟ ਪ੍ਰਕਿਰਿਆ ਪੂਰੀ ਹੋਣ 'ਤੇ ਚੋਣ ਅਮਲੇ-ਫੈਲੇ ਵਲੋਂ ਵੋਟਾਂ ਵਾਲੇ ਬਕਸੇ ਦਾਖਾ ਕਾਲਜ 'ਚ ਬਣੇ ਸਟਰੌਂਗ ਰੂਮ 'ਚ ਪੁਲਿਸ ਪਹਿਰੇ ਹੇਠ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦਾ ਕੈਪਟਨ ਸੰਧੂ ਨੇ ਕੀਤਾ ਸਨਮਾਨ ਅਗਲੀ ਖ਼ਬਰ ਵਿਧਾਇਕ ਇਯਾਲੀ ਦੀ ਅਗਵਾਈ ਹੇਠ ਗੁਰਮੀਤ ਸਿੰਘ ਹਾਂਸ ਤੇ ਹੋਰ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ-ਗਰੇਵਾਲ/ਥਿੰਦ
Ad Position 24