15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅਣ-ਅਧਿਕਾਰਿਤ ਇਮਾਰਤ 'ਤੇ ਮਿਹਰਬਾਨ ਹੋਇਆ ਪਾਵਰਕਾਮ ਤੇ ਨਗਰ ਕੌਂਸਲ

Ad Position 21
No active advertisement
ਅਜੀਤ ਡੈਸਕ 06-12-2025
ਜਗਰਾਉਂ, 5 ਦਸੰਬਰ (ਗੁਰਦੀਪ ਸਿੰਘ ਮਲਕ)-ਇਥੋਂ ਦੇ ਸ਼ੇਰਪੁਰਾ ਰੋਡ ਸਥਿਤ ਅਮਰ ਵਿਹਾਰ ਕਲੋਨੀ ਦੀ ਇਕ ਪ੍ਰਾਈਵੇਟ ਗਲੀ ਵਿਚ ਅਣ-ਅਧਿਕਾਰਿਤ ਕਲੋਨੀ ਦਾ ਟਰਾਂਸਫਾਰਮਰ ਰੱਖਣ ਤੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ | ਗਲੀ ਵਿਚਲੇ ਨਿਵਾਸੀਆਂ ਤੋਂ ਇਲਾਵਾ ਹੋਰ ਕਲੋਨੀ ਵਾਸੀਆਂ ਨੇ ਇਕੱਠੇ ਹੋ ਕੇ ਰੱਖੇ ਜਾਣ ਵਾਲੇ ਟਰਾਂਸਫਾਰਮਰ ਦਾ ਜਨਤਕ ਵਿਰੋਧ ਕੀਤਾ | ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ ਅਤੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਹੈ | ਆਪਣੀ ਸਮੱਸਿਆ ਨੂੰ ਲੈ ਕੇ ਕਲੋਨੀ ਨਿਵਾਸੀਆਂ ਨੇ ਹਲਕਾ ਵਿਧਾਇਕਾ ਨੂੰ ਵੀ ਮਿਲਣ ਦਾ ਫ਼ੈਸਲਾ ਕੀਤਾ ਹੈ | ਵਿਰੋਧ ਲਈ ਇਕੱਠੇ ਹੋਏ ਇਨ੍ਹਾਂ ਲੋਕਾਂ ਵਿਚ ਸ਼ਾਮਿਲ ਰਾਹੁਲ ਸ਼ਰਮਾ, ਸਿਮਰਨਜੀਤ ਸਿੰਘ ਮੱਲ੍ਹਾ, ਡਾ. ਅਮਰਜੀਤ ਸਿੰਘ, ਬਲਰਾਜ ਖਹਿਰਾ, ਗੌਰਵ ਸ਼ਰਮਾ, ਜੈਦੀਪ ਸਿੰਘ ਤੂਰ, ਸਰਬਜੀਤ ਸਿੰਘ, ਅਮਨਦੀਪ ਸਿੰਘ, ਗੁਰਚਰਨ ਸਿੰਘ, ਸੋਮਨਾਥ, ਗੁਰਦੀਪ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਨਵੀਂ ਬਣ ਰਹੀ ਇਮਾਰਤ ਲਈ ਇਹ ਟਰਾਂਸਫਾਰਮਰ ਰੱਖਿਆ ਜਾ ਰਿਹਾ ਹੈ ਉਹ ਅਣ-ਅਧਿਕਾਰਤ ਹੈ | ਇਸ ਇਮਾਰਤ ਦਾ ਨਕਸ਼ਾ ਤਕ ਨਗਰ ਕੌਂਸਲ ਤੋਂ ਪਾਸ ਨਹੀਂ ਹੈ ਜਿਸ ਬਾਰੇ ਨਗਰ ਕੌਂਸਲ ਨੇ ਵੀ ਲਿਖਤ ਰੂਪ ਵਿੱਚ ਦਿੱਤਾ ਹੋਇਆ ਹੈ | ਵਪਾਰਕ ਕੰਪਲੈਕਸ ਦੇ ਪਿੱਛੇ ਲੱਗਦੀ ਇਹ ਜ਼ਮੀਨ ਰਿਹਾਇਸ਼ੀ ਦਿਖਾ ਕੇ ਮਾਲ ਵਿਭਾਗ ਤੋਂ ਰਜਿਸਟਰੀ ਕਰਵਾਈ ਗਈ ਹੈ, ਜਦਕਿ ਇਹ ਕਮਰਸ਼ੀਅਲ ਥਾਂ ਹੈ | ਇਸ ਤੋਂ ਬਾਅਦ ਗਲਤ ਤਰੀਕੇ ਨਾਲ ਕਲੋਨੀ ਦੀ ਇਸ ਗਲੀ ਵਿੱਚ ਇਸ ਇਮਾਰਤ ਦਾ ਰਸਤਾ ਰੱਖ ਲਿਆ ਗਿਆ | ਹਾਲਾਂਕਿ ਪਹਿਲਾਂ ਪਏ ਰੌਲੇ ਮਗਰੋਂ ਹੋਏ ਸਮਝੌਤੇ ਤਹਿਤ ਇਧਰੋਂ ਰਸਤਾ ਨਾ ਰੱਖਣ ਦੀ ਸਹਿਮਤੀ ਬਣੀ ਸੀ | ਉਕਤ ਵਿਅਕਤੀਆਂ ਨੇ ਇਕ ਹੋਰ ਖੁਲਾਸਾ ਕੀਤਾ ਕਿ ਇਮਾਰਤ ਵਾਲੀ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਦੇ ਨਾਂ ਹੈ ਤੇ ਖਰੀਦਦਾਰ ਵਜੋਂ ਮਾਲ ਵਿਭਾਗ ਦੇ ਰਿਕਾਰਡ 'ਚ ਖੜ੍ਹੇ ਦਿਖਾਈ ਦਿੰਦੇ ਵਿਅਕਤੀ ਨੇ ਖਰੀਦਦਾਰ ਦੇ ਦਸਤਖ਼ਤ ਕੀਤੇ | ਇਸ ਬਾਰੇ ਪਾਵਰਕੌਮ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਟਰਾਂਸਫਾਰਮਰ ਤੋਂ ਲੈ ਕੇ ਮੀਟਰ ਲਾਉਣ ਦਾ ਕੰਮ ਨਿਯਮਾਂ ਮੁਤਾਬਕ ਹੋ ਰਿਹਾ ਹੈ | ਜ਼ਮੀਨ ਨੂੰ ਲੈ ਕੇ ਵਿਵਾਦ ਤੇ ਅਣ-ਅਧਿਕਾਰਤ ਹੋਣ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿਚ ਜਾਰੀ ਨਵੇਂ ਸਰਕੂਲਰ ਮੁਤਾਬਕ ਹੁਣ ਇਤਰਾਜ਼ ਨਾ ਹੋਣ ਦਾ ਸਰਟੀਫਿਕੇਟ (ਐੱਨ.ਓ.ਸੀ.) ਲੈਣ ਦੀ ਲੋੜ ਨਹੀਂ |
Ad Position 22
No active advertisement
ਪਿਛਲੀ ਖ਼ਬਰ 6 ਗ੍ਰਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦਾ ਕੈਪਟਨ ਸੰਧੂ ਨੇ ਕੀਤਾ ਸਨਮਾਨ
Ad Position 24