15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਐੱਸ.ਜੀ.ਜੀ. ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਏਡਜ਼ ਦਿਵਸ 'ਤੇ ਪੇਂਟਿੰਗ ਜਾਗਰੂਕਤਾ ਮੁਕਾਬਲਾ

Ad Position 21
No active advertisement
ਅਜੀਤ ਡੈਸਕ 06-12-2025
ਰਾਏਕੋਟ, 5 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਵਿੱਦਿਅਕ ਸੰਸਥਾ ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਪਿ੍ੰਸੀਪਲ ਡਾ. ਰਜਨੀ ਬਾਲਾ ਦੀ ਯੋਗ ਅਗਵਾਈ ਹੇਠ ਰੈੱਡ ਰੀਬਨ ਕਲੱਬ ਵਲੋਂ 'ਵਿਸ਼ਵ ਏਡਜ਼ ਦਿਵਸ' ਮੌਕੇ ਪੇਂਟਿੰਗ ਜਾਗਰੂਕਤਾ ਮੁਕਾਬਲਾ ਕਰਵਾਇਆ ਗਿਆ | ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸਮਾਜ ਵਿਚ ਏਡਜ਼ ਬਾਰੇ ਸਿਹਤ ਜਾਗਰੂਕਤਾ ਫੈਲਾਉਣਾ, ਭ੍ਰਮ ਦੂਰ ਕਰਨਾ ਅਤੇ ਸ਼ਗਨੁਭੂਤੀ ਦਾ ਸੰਦੇਸ਼ ਦੇਣਾ ਹੈ | ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਲਾਲ ਰਿਬਨ, ਏਕਤਾ ਦੇ ਚਿੰਨ੍ਹ ਅਤੇ ਉਮੀਦ ਦੇ ਸੁਨੇਹਿਆਂ ਵਾਲੇ ਡਿਜ਼ਾਇਨ ਬਣਾਏ ਗਏ | ਇਸ ਮੁਕਾਬਲੇ ਵਿਚ ਅਰਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ, ਹਰਮਨਦੀਪ ਕੌਰ ਨੇ ਦੂਜਾ ਅਤੇ ਜਪੁਜੀ ਸਾਹੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਰਜਿੰਦਰ ਕੌੜਾ ਅਤੇ ਜਨਰਲ ਸਕੱਤਰ ਸ੍ਰੀ ਸੁਨੀਲ ਸ਼ਰਮਾ ਅਤੇ ਪਿ੍ੰਸੀਪਲ ਡਾ. ਰਜਨੀ ਬਾਲਾ ਨੇ ਰੈੱਡ ਰੀਬਨ ਕਲੱਬ ਦੇ ਇੰਚਾਰਜ ਸ੍ਰੀਮਤੀ ਬਲਜਿੰਦਰ ਕੌਰ ਅਤੇ ਸ੍ਰੀਮਤੀ ਨਿਧੀ ਦੀ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਕੀਰਤਨ ਤੇ ਗੁਰਬਾਣੀ ਮੁਕਾਬਲਿਆਂ 'ਚ ਜਿੱਤੇ ਨਕਦ ਇਨਾਮ ਅਗਲੀ ਖ਼ਬਰ ਸੀ.ਆਈ.ਡੀ. ਇੰਸਪੈਕਟਰ ਸੁਨੀਲ ਦੱਤ ਸ਼ਰਮਾ ਦੇ ਪਿਤਾ ਦਿਹਾਂਤ
Ad Position 24