ਰਾਏਕੋਟ, 5 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਮਤਿ ਪ੍ਰਚਾਰ ਟਰੱਸਟ ਫਰਵਾਲੀ ਜ਼ਿਲ੍ਹਾ ਮਲੇਰਕੋਟਲਾ ਵਲੋਂ ਸ਼ਬਦ ਕੀਰਤਨ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ | ਜਿਸ ਵਿਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਹੀ ਵਰਗਾਂ ਵਿਚ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਕੇ ਕੁੱਲ 19200 ਰੁਪਏ ਦੇ ਨਕਦ ਇਨਾਮ ਅਪਣੀ ਝੋਲੀ ਪਾਏ | ਸਕੂਲ ਦੇ 5 ਸ਼ਬਦ ਕੀਰਤਨ ਜਥਿਆਂ ਵਿਚ ਮਹਿਤਾਬ ਸਿੰਘ ਬੱਸੀਆਂ, ਗੁਰਨੂਰ ਕੌਰ ਬੱਸੀਆਂ, ਹਰਨੂਰ ਕੌਰ ਬੱਸੀਆਂ, ਅਭੀਜੋਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਦੀਆਂ ਕੀਰਤਨ ਟੀਮਾਂ ਨੇ ਵੱਖ-ਵੱਖ ਵਰਗਾਂ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ | ਇਸੇ ਤਰ੍ਹਾਂ ਗੁਰਬਾਣੀ ਕੰਠ ਵਿਚ ਹਰਸੀਰਤ ਕੌਰ, ਲਵਪ੍ਰੀਤ ਕੌਰ, ਜਗਪ੍ਰੀਤ ਸਿੰਘ, ਗੁਰਸ਼ਾਂਝ ਕੌਰ, ਜਪਜੀ ਕੌਰ, ਦਰਸ਼ਪ੍ਰੀਤ ਸਿੰਘ, ਮਨਰਾਜ ਸਿੰਘ, ਜਸਮਨ ਸਿੰਘ, ਕਰਮਜੀਤ ਕੌਰ, ਮਨਜੋਤ ਕੌਰ ਆਦਿ ਵਲੋਂ ਵੀ ਨਕਦ ਇਨਾਮ ਹਾਸਲ ਕੀਤੇ ਗਏ | ਇਸ ਮੌਕੇ ਸਕੂਲ ਪਹੁੰਚਣ 'ਤੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਸਾਰੇ ਵਿਦਿਆਰਥੀਆਂ ਅਤੇ ਧਾਰਮਕਿ ਅਧਿਆਪਕ ਮਨਪ੍ਰੀਤ ਕੌਰ, ਸੁਖਦੀਪ ਕੌਰ ਤੇ ਹਰਮਨਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਸਿੱਧੂ, ਹਰਜੋਤ ਸਿੰਘ ਸਿੱਧੂ, ਜਗਰੂਪ ਸਿੰਘ, ਪਰਮਿੰਦਰ ਕੌਰ, ਮਨਪ੍ਰੀਤ ਕੌਰ ਬੱਸੀਆਂ ਆਦਿ ਹਾਜ਼ਰ ਸਨ |