ਰਾਏਕੋਟ, 5 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਗਿਆਰਵੀਂ ਆਰਟਸ ਦੇ ਵਿਦਿਆਰਥੀ ਮਨਜੋਤ ਸਿੰਘ ਸਪੁੱਤਰ ਕਮਲ ਸਿੰਘ ਦਾ ਨੈਸ਼ਨਲ ਹੈਮਰ ਥ੍ਰੋ ਚੈਂਪੀਅਨ ਬਣਨ 'ਤੇ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸ੍ਰੀਮਤੀ ਡਿੰਪਲ ਢਿੱਲੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਹਰਿਆਣਾ ਦੇ ਭਿਵਾਨੀ ਵਿਖੇ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿਚ ਪੰਜਾਬ ਹੈਮਰ ਥ੍ਰੋ ਚੈਂਪੀਅਨਸ਼ਿਪ ਵਿਚ ਭਾਗ ਲੈਂਦਿਆਂ ਗੋਲਡ ਮੈਡਲ ਜਿੱਤਿਆ ਅਤੇ ਨੈਸ਼ਨਲ ਹੈਮਰ ਥ੍ਰੋ ਚੈਂਪੀਅਨ ਬਣਿਆ | ਨੈਸ਼ਨਲ ਚੈਂਪੀਅਨਸ਼ਿਪ ਜਿੱਤ ਕੇ ਸਕੂਲ ਪਹੁੰਚਣ 'ਤੇ ਮਨਜੋਤ ਸਿੰਘ ਆਪਣੇ ਮਾਤਾ-ਪਿਤਾ ਸਮੇਤ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਮੈਡਮ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਉਪਰੰਤ ਮਨਜੋਤ ਸਿੰਘ ਸਮੂਹ ਸਟਾਫ਼ ਸਮੇਤ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਨਤਮਸਤਕ ਹੋਇਆ, ਜਿੱਥੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਤਰਸੇਮ ਸਿੰਘ ਬਲਿਆਲ ਅਤੇ ਸੰਸਥਾ ਵੱਲੋਂ ਵਿਦਿਆਰਥੀ ਦਾ 11 ਹਜ਼ਾਰ ਰੁਪਏ ਦਾ ਸਨਮਾਨ ਕੀਤਾ | ਉਪਰੰਤ ਵਿਦਿਆਰਥੀ ਦਾ ਪੂਰੇ ਸ਼ਹਿਰ ਵਿਚ ਜੇਤੂ ਮਾਰਚ ਕੱਢਿਆ ਗਿਆ | ਇਸ ਦੌਰਾਨ ਸ਼੍ਰੀ ਦਸਮੇਸ਼ ਖ਼ਾਲਸਾ ਸਕੂਲ ਦੇ ਪਿ੍ੰਸੀਪਲ ਮੈਡਮ ਕੁਲਜੀਤ ਕੌਰ ਤੇ ਸਮੂਹ ਸਟਾਫ਼ ਅਤੇ ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਮਾ. ਪ੍ਰੀਤਮ ਸਿੰਘ ਤੇ ਸਟਾਫ਼ ਵਲੋਂ ਵੀ ਵਿਦਿਆਰਥੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਜੇਤੂ ਖਿਡਾਰੀ ਦਾ ਸਾਬਕਾ ਐਸ.ਡੀ.ਐੱਮ. ਹਰਕਮਲਜੀਤ ਸਿੰਘ, ਬੂਟਾ ਸਿੰਘ ਛਾਪਾ, ਅਨਿਲ ਕੁਮਾਰ ਜੋਸ਼ੀ, ਦੀਪਕ ਬਾਂਸਲ, ਸ਼ਿੰਗਾਰਾ ਸਿੰਘ ਕੈਲੇ, ਲਖਵਿੰਦਰ ਸਿੰਘ ਸਪਰਾ, ਸੁੰਦਰ ਲਾਲ, ਸੁਖਵਿੰਦਰ ਸਿੰਘ, ਪ੍ਰਵੀਨ ਕੁਮਾਰ ਬਾਂਸਲ, ਦੀਪਕ ਲਹੌਰੀਆ, ਰਾਹੁਲ ਬਾਂਸਲ, ਅਮਿਤ ਬਾਂਸਲ, ਅਮਿਤ ਸ਼ਰਮਾ, ਕੁਲਦੀਪ ਸਿੰਘ ਗੋਰਾ ਅਤੇ ਕੇਵਲ ਸਿੰਘ ਤਲਵੰਡੀ ਆਦਿ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਸਾਰੇ ਸ਼ਹਿਰ ਵਿੱਚੋਂ ਹੁੰਦਾ ਹੋਇਆ ਜੇਤੂ ਮਾਰਚ ਸਕੂਲ ਵਿਚ ਪਹੁੰਚਿਆ | ਇਸ ਮੌਕੇ ਪਿ੍ੰਸੀਪਲ ਡਿੰਪਲ ਢਿੱਲੋਂ ਨੇ ਮਨਜੋਤ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਡੀ.ਪੀ.ਈ. ਸੁਦਾਗਰ ਸਿੰਘ ਤੇ ਕੋਚ ਗੁਰਪ੍ਰੀਤ ਸਿੰਘ ਮੱਲ੍ਹੀ ਦੀ ਸ਼ਾਨਦਾਰ ਅਗਵਾਈ ਅਤੇ ਵਿਦਿਆਰਥੀ ਦੀ ਮਿਹਨਤ ਨੂੰ ਦਿੱਤਾ | ਪਿ੍ੰਸੀਪਲ ਮੈਡਮ ਨੇ ਇਸ ਪ੍ਰਾਪਤੀ ਲਈ ਵਿਦਿਆਰਥੀ, ਕੋਚਾਂ, ਸਮੂਹ ਸਟਾਫ਼ ਅਤੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ | ਇਸ ਸਮੇਂ ਬਲਜਿੰਦਰ ਕੌਰ, ਸਰਬਜੀਤ ਕੌਰ ਗਰੇਵਾਲ, ਪਰਮਿੰਦਰ ਕੌਰ, ਹਰਪ੍ਰੀਤ ਕੌਰ, ਗੁਰਮੀਤ ਕੌਰ, ਸੰਦੀਪ ਕੌਰ, ਰਵਨੀਤ ਕੌਰ, ਰਖ਼ਸ਼ਾ ਰਾਣੀ, ਪ੍ਰਭਦੀਪ ਕੌਰ, ਗੁਰਪ੍ਰੀਤ ਕੌਰ, ਮਨਦੀਪ ਕੌਰ, ਕਿਰਨਦੀਪ ਕੌਰ, ਸਨਦੀਪ ਕੌਰ, ਰਾਣੀ ਸੈਂਭੀ, ਬੇਅੰਤ ਕੌਰ, ਜਸਪ੍ਰੀਤ ਕੌਰ, ਗੁਰਵਿੰਦਰ ਕੌਰ, ਬਿ੍ਜ ਬਾਲਾ, ਜਸਵਿੰਦਰ ਕੌਰ, ਸਤਵੀਰ ਸਿੰਘ, ਗੁਰਮੇਲ ਸਿੰਘ, ਜਤਿੰਦਰਪਾਲ ਸਿੰਘ, ਵਰਿੰਦਰ ਮੋਹਨ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |