ਮੱੱੁਲਾਂਪੁਰ-ਦਾਖਾ, 5 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਪੱਛਮੀ ਦੇ ਕਿਡਜ਼ ਕਾਰਨੀਵਲ ਮੁਕਾਬਲਿਆਂ ਸਮੇਂ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਵਿਦਿਆਰਥੀਆਂ ਚੰਗਾ ਪ੍ਰਦਰਸ਼ਨ ਕੀਤਾ | ਜੀ.ਐੱਮ.ਟੀ ਸਕੂਲ ਹੈਬੋਵਾਲ ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਵਿਦਿਆਰਥੀ ਸਰਤਾਜ ਸਿੰਘ ਅਤੇ ਰਵਲੀਨ ਕੌਰ ਗਿੱਲ ਨੇ ਜੈਸਟੀ ਬਾਈਟਸ ਅਤੇ ਬਲਿਸਫੁਲ ਸਿਪਸ ਮੁਕਾਬਲੇ ਵਿਚ ਦੂਸਰਾ ਸਥਾਨ ਲਿਆ | ਟਿੰਨੀ ਟੰਮੀ ਹੈਲਥੀ ਯੰਮੀ ਮੁਕਾਬਲੇ 'ਚ ਗੁਰਸਿਮਰਨ ਸਿੰਘ ਅਤੇ ਤਿ੍ਪਤ ਕੌਰ ਤੀਸਰਾ ਸਥਾਨ ਹਾਸਿਲ ਕੀਤਾ | ਬੈਗ ਆਫ਼ ਨੇਚਰ ਮੁਕਾਬਲੇ ਸਮੇਂ ਜਸਕੀਰਤ ਸਿੰਘ ਅਤੇ ਸੁਖਮਨ ਗਰੇਵਾਲ ਤੀਸਰੇ ਸਥਾਨ 'ਤੇ ਰਹੇ | ਰਿਦਮ ਆਫ਼ ਇੰਡੀਆ ਮੁਕਾਬਲੇ ਵਿਚ ਮਹਿਕਪ੍ਰੀਤ ਕੌਰ, ਸਾਹਿਬਪ੍ਰੀਤ ਕੌਰ, ਦਿਲਪ੍ਰੀਤ ਕੌਰ, ਜੈਸਮੀਨ ਕੌਰ, ਪਰਮਿੰਦਰ ਕੌਰ, ਹਰਨੂਰ ਕੌਰ, ਰਿਧੀਮਾ ਅਤੇ ਬਰਲੀਨ ਦੀ ਟੀਮ ਨੇ ਤੀਸਰਾ ਸਥਾਨ ਲਿਆ | ਸਹੋਦਿਆ ਕਿਡਜ਼ ਕਾਰਨੀਵਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ, ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਵਧਾਈ ਦਿੱਤੀ ਗਈ | ਇਥੇ ਵਰਣਨਯੋਗ ਹੈ ਕਿ ਈਸਟਵੁੱਡ ਸਕੂਲ ਮੁੱਲਾਂਪੁਰ ਜਿਥੇ ਪੜ੍ਹਾਈ ਦੇ ਖੇਤਰ 'ਚ ਸ਼ਾਨਦਾਰ ਨਤੀਜੇ ਦੇ ਰਿਹਾ, ਉਥੇ ਇਸ ਸਕੂਲ ਦੇ ਵਿਦਿਆਰਥੀ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਨਾਮਣਾ ਖੱਟ ਰਹੇ ਹਨ |