ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣ ਲਈ ਉਮੀਦਵਾਰ ਧੜੱਲੇ ਨਾਲ ਚੋਣ ਮੈਦਾਨ 'ਚ ਉਤਾਰੇ ਗਏ | ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਇਯਾਲੀ ਵਲੋਂ ਗਿਆਨੀ ਸੁਰਿੰਦਰਪਾਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ | ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਦੇ ਮੁੱਖ ਸੇਵਾਦਾਰ ਰਹੇ ਗਿਆਨੀ ਸੁਰਿੰਦਰ ਸਿੰਘ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਤਿੰਨੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ, ਸਿੱਖਾਂ ਨਾਲ ਹੋਰ ਬੇਇਨਸਾਫ਼ੀ ਨੂੰ ਲੈ ਕੇ ਅਵਾਜ਼ ਬੁਲੰਦ ਰੱਖਣ ਵਾਲਾ ਚਿਹਰਾ ਹੈ | ਮੁੱਲਾਂਪੁਰ ਜ਼ੋਨ ਅਧੀਨ ਪਿੰਡ ਮੁੱਲਾਂਪੁਰ, ਬੜੈਚ, ਕੈਲਪੁਰ, ਚੱਕ ਕਲਾਂ ਦੇ ਵੋਟਰਾਂ ਨਾਲ ਪਰਿਵਾਰ ਵਾਂਗ ਜੁੜੇ ਸੁਰਿੰਦਰਪਾਲ ਸਿੰਘ ਦੀ ਜਿੱਤ ਲਈ ਐੱਮ.ਐੱਲ.ਏ ਇਯਾਲੀ ਵੀ ਗੁਰਸਿੱਖ ਚਿਹਰੇ ਲਈ ਵੋਟ ਦੀ ਅਪੀਲ ਕਰ ਰਿਹਾ | ਮੁੱਲਾਂਪੁਰ ਸੰਮਤੀ ਜ਼ੋਨ ਲਈ ਉਮੀਦਵਾਰ ਸੁਰਿੰਦਰਪਾਲ ਸਿੰਘ ਨੂੰ ਵੋਟ ਲਈ ਹਰਬੀਰ ਸਿੰਘ ਇਯਾਲੀ, ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਧਨੋਆ ਸਿਕੰਦਰ ਸਿੰਘ, ਅਕਾਲੀ ਬਲਵੰਤ ਸਿੰਘ, ਮਹਿਲਾ ਸਰਪੰਚ ਜਗਦੀਪ ਕੌਰ, ਇੰਦਰਜੀਤ ਸਿੰਘ ਮਹਿਤੋ, ਦਰਸ਼ਨ ਸਿੰਘ ਧਨੋਆ, ਨਿਹੰਗ ਬਾਬਾ ਬਖਸ਼ੀਸ਼ ਸਿੰਘ, ਦਲਜੀਤ ਸਿੰਘ ਧਨੋਆ, ਰਾਮ ਆਸਰਾ ਸਿੰਘ ਚੱਕ ਕਲਾਂ, ਜਥੇਦਾਰ ਮੱਘਰ ਸਿੰਘ ਬੜੈਚ, ਚੰਦ ਸਿੰਘ ਬੜੈਚ, ਸਾਬਕਾ ਸਰਪੰਚ ਨਿਰਮਲ ਸਿੰਘ ਕੈਲਪੁਰ, ਪ੍ਰਧਾਨ ਅਵਤਾਰ ਸਿੰਘ ਚੱਕ ਕਲਾਂ, ਕਰਮਜੀਤ ਸਿੰਘ ਗਿੱਲ, ਭਾਗ ਸਿੰਘ ਗਿੱਲ, ਪੰਚ ਪਰਮਜੀਤ ਸਿੰਘ ਮੁੱਲਾਂਪੁਰ, ਸਾਬਕਾ ਪੰਚ ਕੁਲਵੰਤ ਸਿੰਘ, ਪਟਵਾਰੀ ਕੁਲਦੀਪ ਸਿੰਘ, ਸਾਬਕਾ ਸੰਮਤੀ ਮੈਂਬਰ ਹਰਦੇਵ ਸਿੰਘ ਪੰਮਾ, ਥਾਣੇਦਾਰ ਸ਼ਰਨਜੀਤ ਸਿੰਘ, ਪੰਚ ਸੁਖਵਿੰਦਰ ਸਿੰਘ, ਮੰਚ ਕਰਮਜੀਤ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਅਮਿ੍ਤਪਾਲ ਕੌਰ, ਪੰਚ ਸਵਰਨਜੀਤ ਕੌਰ, ਰਾਮ ਸਿੰਘ, ਲਛਮਣ ਸਿੰਘ ਬੜੈਚ, ਪ੍ਰਧਾਨ ਹਰਬੰਸ ਸਿੰਘ ਗਾਲੀ ਚੱਕ, ਤੇਜਿੰਦਰ ਸਿੰਘ ਮਾਹਲ, ਮਨਜੀਤ ਸਿੰਘ ਉੱਪਲ, ਜਗਦੇਵ ਸਿੰਘ ਚੱਕ, ਗੁਰਮਿੰਦਰ ਸਿੰਘ ਮਿੰਦੀ, ਗੁਰਪ੍ਰੀਤ ਸਿੰਘ ਧਾਲੀਵਾਲ, ਪਰਦੀਪ ਸਿੰਘ ਤੂਰ, ਸੁਰਿੰਦਰ ਸਿੰਘ, ਹੋਰਨਾਂ ਵਲੋਂ ਅਪੀਲ ਹੋ ਰਹੀ ਹੈ |