19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾਂਗੋਂ ਜ਼ੋਨ ਤੋਂ ਅਕਾਲੀ ਉਮੀਦਵਾਰ ਦੇ ਹੱਕ 'ਚ ਆਏ ਕਾਂਗਰਸੀ ਵਰਕਰ

Ad Position 21
No active advertisement
ਅਜੀਤ ਡੈਸਕ 07-12-2025
ਪੱਖੋਵਾਲ-ਸਰਾਭਾ, 6 ਦਸੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਬਲਾਕ ਸੰਮਤੀ ਜ਼ੋਨ ਡਾਂਗੋਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਜਸਕਰਨ ਸਿੰਘ ਦਿਓਲ ਪੋਤਰਾ ਸਵਰਗੀ ਹਾਕਮ ਸਿੰਘ ਸਾਬਕਾ ਸਰਪੰਚ (ਐੱਲ.ਟੀ.ਸੀ) ਵਾਲੇ ਦੀ ਚੋਣ ਮੁਹਿੰਮ ਨੂੰ ਕਾਂਗਰਸੀ ਵਰਕਰਾਂ ਨੇ ਵੀ ਬਲ ਦਿੱਤਾ ਹੈ | ਅੱਜ ਪਿੰਡ ਡਾਂਗੋਂ ਤੋਂ ਬਲਜੀਤ ਸਿੰਘ ਸਾਬਕਾ ਪੰਚ, ਸੂਬੇਦਾਰ ਪ੍ਰੀਤਮ ਸਿੰਘ ਜੀ.ਓ.ਜੀ, ਸਰਬਜੀਤ ਸਿੰਘ ਕਾਕਾ ਵੈਦ, ਗੁਰਦੇਵ ਸਿੰਘ, ਬਾਬਾ ਨਿਰਮਲ ਸਿੰਘ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ | ਅਕਾਲੀ ਪਰਿਵਾਰ 'ਚ ਵਰਕਰਾਂ/ਆਗੂਆਂ ਦਾ ਵਾਧਾ ਹੋਣ 'ਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਰਾਏਕੋਟ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆ ਕਿਹਾ ਉਨ੍ਹਾਂ ਨੂੰ ਪਾਰਟੀ ਅੰਦਰ ਪੂਰਾ-ਪੂਰਾ ਮਾਣ ਮਿਲੇਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਮਨਜੀਤ ਕੌਰ ਦਿਓਲ ਦੇ ਪਤੀ ਸੁਖਰਾਜ ਸਿੰਘ, ਡਾ: ਗੁਰਦੀਪ ਸਿੰਘ ਡਾਂਗੋਂ, ਪਿ੍ਤਪਾਲ ਸਿੰਘ ਭੈਣੀ ਦਰੇੜਾ, ਹਰਦੀਪ ਸਿੰਘ ਮਹੇਰਨਾਂ, ਪਰਸਨ ਸਿੰਘ ਡਾਂਗੋਂ, ਗੁਰਮੇਲ ਸਿੰਘ ਆਂਡਲੂ, ਸ਼ੇਰ ਸਿੰਘ ਸੇਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਚੋਣਾਂ 'ਚ ਜਗਰਾਉਂ ਹਲਕੇ ਦੇ 25 ਜ਼ੋਨਾਂ ਤੋਂ 83 ਉਮੀਦਵਾਰ ਚੋਣ ਮੈਦਾਨ 'ਚ ਅਗਲੀ ਖ਼ਬਰ ਬੀਬੀ ਗੁਰਪ੍ਰੀਤ ਕੌਰ ਮੰਡਿਆਣੀ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ
Ad Position 24