ਹੰਬੜਾਂ, 6 ਦਸੰਬਰ (ਮੇਜਰ ਹੰਬੜਾਂ)-ਹੰਬੜਾਂ ਜ਼ੋਨ ਤੋਂ ਭਾਜਪਾ ਦੇ ਬਲਾਕ ਸੰਮਤੀ ਦੇ ਤਕੜੇ ਉਮੀਦਵਾਰ ਮਨਦੀਪ ਕੁਮਾਰ ਮੱਲਣ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ ਹੇਠ ਚੋਣ ਮੈਦਾਨ 'ਚ ਡੱਟਦਿਆਂ ਆਪਣੇ ਸਾਥੀ ਭਾਜਪਾ ਆਗੂਆਂ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ | ਇਸ ਮੌਕੇ ਉਮੀਦਵਾਰ ਮੱਲਣ ਨੇ ਕਿਹਾ ਕਿ ਉਹ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੇ ਸਹਿਯੋਗ ਨਾਲ ਹੰਬੜਾਂ ਜ਼ੋਨ ਤੋਂ ਬਲਾਕ ਸੰੰਮਤੀ ਸੀਟ ਤੋਂ ਵਿਰੋਧੀਆਂ ਨੂੰ ਹਰਾਕੇ ਸ਼ਾਨਦਾਰ ਜਿੱਤ ਦਰਜ ਕਰਨਗੇ | ਭਾਜਪਾ ਦੇ ਲੁਧਿਆਣਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਨੇ ਕਿਹਾ ਕਿ ਮਨਦੀਪ ਕੁਮਾਰ ਮੱਲਣ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਨਿੱਤਰੇ ਹਨ ਤੇ ਬਹੁਤ ਜਲਦ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਕਮਲਾ ਦੇਵੀ ਅਤੇ ਬਲਾਕ ਸੰਮਤੀ ਉਮੀਦਵਾਰ ਮਨਦੀਪ ਕੁਮਾਰ ਮੱਲਣ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ, ਜਿੰਨ੍ਹਾਂ ਵਿਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਉੱਚੇਚੇ ਤੌਰ 'ਤੇ ਸ਼ਮੂਲੀਅਤ ਕਰਨਗੇ | ਸਨੀ ਕੈਂਥ ਨੇ ਕਿਹਾ ਕਿ 'ਆਪ' ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਲੋਕ ਹੁਣ ਸੰਮਤੀ ਚੋਣਾਂ 'ਚ ਭਾਜਪਾ ਉਮੀਦਵਾਰਾਂ ਨੂੰ ਜਿਤਾਉਣਗੇ | ਇਸ ਮੌਕੇ ਸੀਨੀਅਰ ਭਾਜਪਾ ਆਗੂ ਬਲਵੰਤ ਸਿੰਘ, ਭਾਜਪਾ ਆਗੂ ਕਪਿਲ ਗੁਪਤਾ, ਜੱਸਾ ਧਾਲਵਿਾਲ, ਹਰਪਾਲ ਸਿੰਘ ਖਹਿਰਾ, ਪ੍ਰਾਪਰਟੀ ਕਾਰੋਬਾਰੀ ਵਿੱਕੀ ਗੁਪਤਾ, ਸਰਬਜੀਤ ਸਿੰਘ ਖਹਿਰਾ, ਕੁਲਵਿੰਦਰ ਸਿੰਘ ਖਹਿਰਾ, ਅਲੋਕ ਕੁਮਾਰ, ਸਤਿੰਦਰ ਗੁਪਤਾ, ਵਿੱਕੀ ਭਾਟੀਆ, ਉਪਕਾਰ ਸਿੰਘ ਖਹਿਰਾ, ਗੁਰਮਿੰਦਰ ਸਿੰਘ ਗਿੰਦਾ ਸਮੇਤ ਹੋਰ ਭਾਜਪਾ ਵਰਕਰ ਵੱਡੀ ਗਿਣਤੀ 'ਚ ਮੌਜੂਦ ਸਨ |