19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੰਮਤੀ ਜ਼ੋਨ ਆਲੀਵਾਲ ਤੋਂ ਲਖਵਿੰਦਰ ਸਿੰਘ ਤੇ ਪੁੜੈਣ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁਖਵਿੰਦਰ ਸਿੰਘ ਟੋਨੀ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ

Ad Position 21
No active advertisement
ਅਜੀਤ ਡੈਸਕ 07-12-2025
ਭੂੰਦੜੀ, 6 ਦਸੰਬਰ (ਕੁਲਦੀਪ ਸਿੰਘ ਮਾਨ)-ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਆਲੀਵਾਲ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਲਖਵਿੰਦਰ ਸਿੰਘ ਅਤੇ ਪੁੜੈਣ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁਖਵਿੰਦਰ ਸਿੰਘ ਟੋਨੀ ਵਲੋਂ ਆਪਣੇ ਸਾਥੀ ਆਗੂਆਂ ਦੇ ਨਾਲ ਮਿਲ ਕੇ ਇਕ ਵੱਡੀ ਚੋਣ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ ਉਨ੍ਹਾਂ ਨੇ ਘਰ-ਘਰ ਜਾ ਕੇ ਵੋਟਰਾਂ ਨੂੰ ਮਿਲਿਆ ਅਤੇ ਕਾਂਗਰਸ ਪਾਰਟੀ ਨੂੰ ਵੋਟਾਂ ਦੇਣ ਦੀ ਅਪੀਲ ਕੀਤੀ | ਇਸ ਦੌਰਾਨ ਨੰਬਰਦਾਰ ਚੂਹੜ ਸਿੰਘ, ਵਿਨੈਪਾਲ ਸਿੰਘ, ਪੰਚ ਕਰਨੈਲ ਸਿੰਘ ਕਾਕੂ ਅਤੇ ਸੀਨੀਅਰ ਆਗੂ ਭੁਪਿੰਦਰਪਾਲ ਸਿੰਘ ਚਾਵਲਾ ਨੇ ਦਾਅਵਾ ਕੀਤਾ ਕਿ ਆਲੀਵਾਲ ਜ਼ੋਨ ਸਮੇਤ ਜ਼ਿਲ੍ਹਾ ਪ੍ਰੀਸ਼ਦ ਦੇ ਹਲਕਿਆਂ ਵਿਚੋਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਦਰਜ ਕਰੇਗੀ | ਇਸ ਮੌਕੇ ਪ੍ਰਧਾਨ ਤਰਸੇਮ ਸਿੰਘ, ਸਾਬਕਾ ਸਰਪੰਚ ਉਜਾਗਰ ਸਿੰਘ ਬਲੀਪੁਰ, ਮਹਿੰਦਰ ਸਿੰਘ ਮਿੰਦਾ, ਬਲਵੀਰ ਸਿੰਘ ਬਿੱਲੂ, ਸਾਬਕਾ ਸਰਪੰਚ ਜਗੀਰ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ, ਅਜੇ ਕੁਮਾਰ, ਵਿਨੇਪਾਲ ਬਰਾੜ, ਭਾਗ ਸਿੰਘ, ਬਾਬਾ ਕਪੂਰ ਸਮੇਤ ਕਈ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਮਤੀ ਜ਼ੋਨ ਚੌਂਕੀਮਾਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੈਪੀ ਸੇਖੂਪੁਰਾ ਡੁਬਈ ਦੇ ਹੱਕ 'ਚ ਕੈਪਟਨ ਸੰਧੂ ਨੇ ਕੀਤੀ ਮੀਟ... ਅਗਲੀ ਖ਼ਬਰ ਸੁਖਬੀਰ ਵਲੋਂ ਬਲਾਕ ਸੰਮਤੀ ਜ਼ੋਨ ਗੁੱਜਰਵਾਲ ਦੇ ਉਮੀਦਵਾਰ ਕੁਲਜੀਤ ਲਾਲੀ ਦਾ ਸਨਮਾਨ
Ad Position 24