26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੱਖੋਵਾਲ ਤੋਂ 'ਆਪ' ਉਮੀਦਵਾਰ ਬਲਵਿੰਦਰ ਕੌਰ ਪੰਧੇਰ ਵਲੋਂ ਚੋਣ ਪ੍ਰਚਾਰ ਤੇਜ਼

Ad Position 21
No active advertisement
ਅਜੀਤ ਡੈਸਕ 08-12-2025
ਰਾਏਕੋਟ, 7 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੱਖੋਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੌਰ ਪੰਧੇਰ ਪਤਨੀ ਰਾਜਦੀਪ ਸਿੰਘ ਪੰਧੇਰ ਆਂਡਲੂ ਦੀ ਹਮਾਇਤ 'ਚ ਪਿੰਡ ਬਰ੍ਹਮੀ ਵਿਖੇ ਸਰਪੰਚ ਹਰਨੇਕ ਸਿੰਘ ਦੀ ਦੇਖ-ਰੇਖ ਹੇਠ ਮੀਟਿੰਗ ਹੋਈ | ਜਿਸ ਦੌਰਾਨ ਰਾਜਦੀਪ ਸਿੰਘ ਆਂਡਲੂ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੱਖੋਵਾਲ ਅਧੀਨ ਪੈਂਦੇ ਪਿੰਡ ਬਰ੍ਹਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਕ-ਇਕ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ 'ਝਾੜੂ' ਉੱਪਰ ਪਾ ਕੇ ਬਲਵਿੰਦਰ ਕੌਰ ਪੰਧੇਰ ਨੂੰ ਕਾਮਯਾਬ ਕੀਤਾ ਜਾਵੇ | ਉਨ੍ਹਾਂ ਪੱਖੋਵਾਲ ਜ਼ੋਨ ਦੇ ਹੋਰਨਾਂ ਪਿੰਡਾਂ ਦੇ ਵੋਟਰਾਂ ਨੂੰ ਵੀ ਸਹਿਯੋਗ ਦੇਣ ਦੀ ਪੁਰਜ਼ੋਰ ਅਪੀਲ ਕੀਤੀ | ਇਸ ਮੌਕੇ ਸਰਪੰਚ ਹਰਨੇਕ ਸਿੰਘ ਬਰ੍ਹਮੀ, ਸਾਬਕਾ ਸਰਪੰਚ ਕਰਮਜੀਤ ਸਿੰਘ ਕੰਮਾ, ਕਲੱਬ ਪ੍ਰਧਾਨ ਗੁਰਮੀਤ ਸਿੰਘ ਮੀਤੂ ਬਰ੍ਹਮੀ, ਸੁਰਜੀਤ ਸਿੰਘ ਬਰ੍ਹਮੀ, ਸੁਖਚਰਨਜੀਤ ਸਿੰਘ ਰਿੰਕੂ, ਕਰਮਜੀਤ ਸਿੰਘ, ਸਿਕੰਦਰ ਸਿੰਘ ਤੂਰ, ਦਿਲਪ੍ਰੀਤ ਸਿੰਘ, ਗਗਨਦੀਪ ਸਿੰਘ, ਰਣਜੀਤ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਤਲਵੰਡੀ, ਖ਼ਾਲਸਾ, ਸੰਧੂ ਤੇ ਧਾਲੀਵਾਲ ਵਲੋਂ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣ ਲਈ ਵਿਆਪਕ ਯੋਜਨਾ ਤਿਆਰ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਿੰਜਲ ਤੋਂ ਕਾਂਗਰਸੀ ਉਮੀਦਵਾਰ ਸੁਖਭਿੰਦਰ ਸਿੰਘ ਨਿੱਕਾ ਝੋਰੜਾਂ ਵਲੋਂ ਵੋਟਰਾਂ ਨੂੰ ਅਪੀਲ
Ad Position 24