29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਤੁਰ ਗਿਆ ਜਗਰਾਉਂ ਦੀ ਮਿੱਟੀ ਦਾ ਮਹਾਨ ਕਵੀ ਦੇਵ

Ad Position 21
No active advertisement
ਅਜੀਤ ਡੈਸਕ 08-12-2025
ਜਗਰਾਉਂ, 7 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ) ਜਗਰਾਉਂ ਦੀ ਧਰਤੀ 'ਤੇ ਸਾਹਿਤਕ ਮੰਡਲੀ ਦਾ ਪਿਆਰਾ ਸਾਹਿਤਕਾਰ ਤੇ ਕਵੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਸਦਾ ਲਈ ਅਲਵਿਦਾ ਆਖ ਗਿਆ | ਦੇਵ ਦੇ ਅਚਨਚੇਤ ਵਿਛੋੜੇ ਨੇ ਕਲਾ ਤੇ ਸਾਹਿਤਕ ਖੇਤਰ ਨੂੰ ਉਦਾਸ ਕਰਕੇ ਰੱਖ ਦਿੱਤਾ ਹੈ | ਦੇਵ ਦਾ ਜਨਮ 1947 ਵਿੱਚ ਲੁਧਿਆਣਾ ਜ਼ਿਲੇ ਦੇ ਜਗਰਾਉਂ ਵਿੱਚ ਹੋਇਆ ¢ ਦੇਵ ਜਦੋਂ 5 ਸਾਲ ਦਾ ਸੀ ਤਾਂ ਉਹ ਨੈਰੋਬੀ ਚਲਾ ਗਿਆ, ਜਿੱਥੇ ਉਸਦੇ ਪਿਤਾ ਬਿ੍ਟਿਸ਼ ਰੇਲਵੇ ਲਈ ਕੰਮ ਕਰਦੇ ਸਨ ¢ ਉਹ 1964 ਵਿੱਚ ਭਾਰਤ ਵਾਪਸ ਆਇਆ¢ ਉਸਨੇ 1969 ਵਿੱਚ ਆਪਣਾ ਪਹਿਲਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤਾ¢ 1979 ਵਿੱਚ, ਉਹ ਸਵਿਟਜ਼ਰਲੈਂਡ ਚਲਾ ਗਿਆ ਕਿਉਂਕਿ ਉਹ ਸਵਿਸ ਕਲਾਕਾਰ ਪਾਲ ਕਲੀ ਤੋਂ ਬਹੁਤ ਪ੍ਰਭਾਵਿਤ ਸੀ¢ ਉਹ ਵਰਤਮਾਨ ਵਿੱਚ ਬਰਨ ਦੇ ਰੂਬੀਜੇਨ ਵਿੱਚ ਰਹਿੰਦਾ ਹੈ ¢ ਉਹ ਸਵਿਟਜ਼ਰਲੈਂਡ ਵਿੱਚ ਰਹਿਣ ਵਾਲਾ ਇੱਕ ਪੰਜਾਬੀ ਕਲਾਕਾਰ ਅਤੇ ਕਵੀ ਸੀ¢ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਦੱਸਿਆ ਦੇਵ ਆਪਣੇ ਸਟੂਡੀਓ/ਘਰ ਵਿੱਚ ਇਕੱਲੇ ਸਨ ਜਿੱਥੇ ਉੱਨਾਂ ਦਾ ਮਿ੍ਤਕ ਸ਼ਰੀਰ ਮਿਲਿਆ¢ ਜਿੱਥੇ ਦੇਵ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ, ਉਥੇ ਜਗਰਾਉਂ ਵਿਚ ਸੋਗ ਦੀ ਲਹਿਰ ਹੈ | ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਜਗਰਾਉਂ ਦੀ ਮਿੱਟੀ ਦੇ ਪੁੱਤ ਸਰਨਜੀਤ ਸਵੀ ਨੇ ਦੱਸਿਆ ਕਿ 8 ਦਸੰਬਰ ਸਵੇਰੇ 11 ਵਜੇ ਪੰਜਾਬ ਕਲਾ ਪਰਿਸ਼ਦ ਵਿੱਖੇ ਸਾਰੇ ਕਲਾਕਾਰ/ਲੇਖਕ/ਸਨੇਹੀ ਉੱਨਾਂ ਨੂੰ ਯਾਦ ਕਰਾਂਗੇ ¢ ਉਨ੍ਹਾਂ ਉਸ ਮਹਾਨ ਕਵੀ ਤੇ ਚਿੱਤਰਕਾਰ ਨੂੰ ਸ਼ਰਧਾਂਜਲੀ ਦੇ ਫੱਲ ਅਰਪਿਤ ਕਰਨ ਲਈ ਸਮੂਹ ਕਲਾ ਜਗਤ ਨੂੰ ਸੱਦਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਹੰਬੜਾਂ 'ਚ ਉਮੀਦਵਾਰ ਬੀਬੀ ਕਾਦੀਆਂ ਅਤੇ ਸੰਮਤੀ ਉਮੀਦਵਾਰ ਕਾਰਜ ਬਾਠ ਦੇ ਹੱਕ 'ਚ ਮੀਟਿੰਗ ਅਗਲੀ ਖ਼ਬਰ ਰਾਜਾ ਵੜਿੰਗ ਵਲੋਂ ਬੀਬੀ ਸੁਖਵਿੰਦਰ ਕੌਰ ਸਰਾਭਾ ਦੇ ਹੱਕ 'ਚ ਚੋਣ ਪ੍ਰਚਾਰ
Ad Position 24