27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜਗਰਾਉਂ ਹਲਕੇ ਦੇ ਦੇਰ ਰਾਤ ਤੱਕ 2 ਜ਼ਿਲ੍ਹਾ ਪ੍ਰੀਸ਼ਦ ਅਤੇ 21 ਬਲਾਕ ਸੰਮਤੀ ਜ਼ੋਨਾਂ ਦੇ ਨਤੀਜੇ ਆਏ

Ad Position 21
No active advertisement
ਅਜੀਤ ਡੈਸਕ 18-12-2025
ਜਗਰਾਉਂ, 17 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਜਗਰਾਉਂ ਹਲਕੇ ਦੇ 3 ਜ਼ਿਲ੍ਹਾ ਪ੍ਰੀਸ਼ਦ ਅਤੇ 25 ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਲਈ ਗਿਣਤੀ ਸਵੇਰੇ 8 ਵਜੇ ਡੀ.ਏ.ਵੀ. ਕਾਲਜ ਜਗਰਾਉਂ ਵਿਖੇ ਸ਼ੁਰੂ ਹੋਈ ਅਤੇ ਦੇਰ ਰਾਤ ਕਰੀਬ 10 ਵਜੇ ਖ਼ਬਰ ਲਿਖੇ ਜਾਣ ਤੱਕ ਜਗਰਾਉਂ ਹਲਕੇ ਦੇ ਇਕ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੀ ਗਿਣਤੀ ਅਜੇ ਜਾਰੀ ਸੀ ਅਤੇ 4 ਸੰਮਤੀ ਜ਼ੋਨਾਂ ਦੇ ਨਤੀਜੇ ਆਉਣੇ ਬਾਕੀ ਸਨ | ਦੇਰ ਰਾਤ ਤੱਕ ਆਏ ਨਤੀਜਿਆਂ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਾਲਿਬ ਕਲਾਂ ਤੋਂ ਕਾਂਗਰਸ ਦੇ ਹਰਿੰਦਰਜੀਤ ਸਿੰਘ ਚਾਹਲ ਅਤੇ ਸਿੱਧਵਾਂ ਕਲਾਂ ਜ਼ੋਨ ਤੋਂ ਵੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਪ੍ਰੀਤ ਕੌਰ ਸਰੋਏ ਜੇਤੂ ਰਹੀ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਾਣੂੰਕੇ ਤੋਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਸੀ, ਪਰ ਨਤੀਜਾ ਅਜੇ ਐਲਾਨਿਆਂ ਨਹੀਂ ਗਿਆ ਸੀ | ਬਲਾਕ ਸੰਮਤੀ ਜ਼ੋਨ ਦੇ ਆਏ ਨਤੀਜਿਆਂ 'ਚ ਹਠੂਰ ਜ਼ੋਨ ਤੋਂ 'ਆਪ' ਦੇ ਪਰਮਿੰਦਰ ਸਿੰਘ ਨੇ ਕਾਂਗਰਸ ਦੇ ਰਣਜੋਧ ਸਿੰਘ ਨੂੰ 270 ਵੋਟਾਂ ਦੇ ਫਰਕ ਨਾਲ, ਲੱਖਾ ਤੋਂ ਆਜ਼ਾਦ ਉਮੀਦਵਾਰ ਹਰਬੰਸ ਕੌਰ ਨੇ ਭਾਜਪਾ ਦੀ ਜਸਵਿੰਦਰ ਕੌਰ ਨੂੰ 620 ਵੋਟਾਂ ਦੇ ਫਰਕ ਨਾਲ, ਮਾਣੂੰਕੇ ਜ਼ੋਨ ਤੋਂ 'ਆਪ' ਦੇ ਪਰਵਿੰਦਰ ਸਿੰਘ ਨੇ ਕਾਂਗਰਸ ਦੇ ਗੁਰਜਿੰਦਰ ਸਿੰਘ ਨੂੰ 479 ਵੋਟਾਂ ਦੇ ਫਰਕ ਨਾਲ, ਮੱਲ੍ਹਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਮਰਜੀਤ ਕੌਰ ਨੇ ਕਾਂਗਰਸ ਦੀ ਕਿਸ਼ਨਾ ਦੇਵੀ ਨੂੰ 34 ਵੋਟਾਂ ਦੇ ਫਰਕ ਨਾਲ, ਕਮਾਲਪੁਰਾ ਜ਼ੋਨ ਤੋਂ 'ਆਪ' ਦੇ ਕਮਲਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਨੂੰ 52 ਵੋਟਾਂ ਦੇ ਫਰਕ ਨਾਲ, ਕਾਉਂਕੇ ਕਲਾਂ ਜ਼ੋਨ ਤੋਂ 'ਆਪ' ਦੇ ਸੁਖਦੇਵ ਸਿੰਘ ਨੇ ਅਕਾਲੀ ਦਲ ਦੇ ਸੁਖਦੇਵ ਸਿੰਘ ਨੂੰ 381 ਵੋਟਾਂ ਦੇ ਫਰਕ ਨਾਲ, ਅਗਵਾੜ ਗੁੱਜਰਾਂ ਜ਼ੋਨ ਤੋਂ ਆਜ਼ਾਦ ਉਮੀਦਵਾਰ ਹਰਬੰਸ ਕੌਰ ਨੇ ਕਾਂਗਰਸ ਦੀ ਬਲਜੀਤ ਕੌਰ ਨੂੰ 34 ਵੋਟਾਂ ਦੇ ਫਰਕ ਨਾਲ, ਪੋਨਾ ਜ਼ੋਨ ਤੋਂ ਕਾਂਗਰਸ ਦੀ ਬਲਜੀਤ ਕੌਰ ਨੇ 'ਆਪ' ਦੇ ਸੁਖਵਿੰਦਰਪਾਲ ਕੌਰ ਨੂੰ 156 ਵੋਟਾਂ ਦੇ ਫਰਕ ਨਾਲ, ਰਾਮਗੜ੍ਹ ਭੁੱਲਰ ਜ਼ੋਨ ਤੋਂ ਕਾਂਗਰਸ ਦੀ ਪ੍ਰਭਜੋਤ ਕੌਰ ਨੇ ਅਕਾਲੀ ਦਲ ਦੀ ਹਰਜੀਤ ਕੌਰ ਨੂੰ 288 ਵੋਟਾਂ ਦੇ ਫਰਕ ਨਾਲ, ਮਲਕ ਜ਼ੋਨ ਤੋਂ ਆਜ਼ਾਦ ਪਵਨਪ੍ਰੀਤ ਕੌਰ ਨੇ ਸ਼੍ਰੋਮਣੀ ਅਕਾਲੀ ਦੀ ਮਨਿੰਦਰ ਕੌਰ ਨੂੰ 399 ਵੋਟਾਂ ਦੇ ਫਰਕ, ਗਾਲਿਬ ਕਲਾਂ ਜ਼ੋਨ ਤੋਂ ਕਾਂਗਰਸ ਦੀ ਦਲੀਪ ਕੌਰ ਨੇ 'ਆਪ' ਦੀ ਕੁਲਵਿੰਦਰ ਕੌਰ ਨੂੰ 779 ਵੋਟਾਂ ਦੇ ਫਰਕ ਨਾਲ, ਲੀਲਾਂ ਜ਼ੋਨ ਤੋਂ ਅਕਾਲੀ ਦਲ ਦੀ ਸਤਪਾਲ ਕੌਰ ਨੇ ਕਾਂਗਰਸ ਦੀ ਮਨਜਿੰਦਰ ਕੌਰ ਨੂੰ 360 ਵੋਟਾਂ ਦੇ ਫਰਕ ਨਾਲ, ਗਿੱਦੜਵਿੰਡੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਜਗਦੀਸ਼ ਕੁਮਾਰ ਨੇ 'ਆਪ' ਦੇ ਪਰਮਿੰਦਰ ਸਿੰਘ ਨੂੰ 392 ਵੋਟਾਂ ਦੇ ਫਰਕ ਨਾਲ, ਅੱਬੂਪੁਰਾ ਜ਼ੋਨ ਤੋਂ ਕਾਂਗਰਸ ਦੀ ਪਰਮਜੀਤ ਕੌਰ ਨੇ ਅਕਾਲੀ ਦਲ ਦੀ ਪਰਮਜੀਤ ਕੌਰ ਨੂੰ 61 ਵੋਟਾਂ ਦੇ ਫਰਕ ਨਾਲ ਹਰਾਇਆ | ਇਸੇ ਤਰ੍ਹਾਂ ਬਲਾਕ ਸੰਮਤੀ ਦੇ ਅਗਵਾੜ ਖੁਆਜਾ ਬਾਜੂ, ਸ਼ੇਖਦੌਲਤ ਜ਼ੋਨ, ਰਸੂਲਪੁਰ ਮੱਲ੍ਹਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ | ਬਲਾਕ ਜ਼ੋਨ ਅਖਾੜਾ ਤੋਂ ਬਲਦੇਵ ਸਿੰਘ ਤੇ ਬਾਘੀਆਂ ਤੋਂ ਕਾਂਗਰਸ ਦੀ ਰਿੰਪੀ ਜੇਤੂ ਰਹੇ | ਇਸੇ ਤਰ੍ਹਾਂ ਸਿੱਧਵਾਂ ਕਲਾਂ ਤੋਂ ਗਗਨਪ੍ਰੀਤ ਕੌਰ ਅਤੇ ਸ਼ੇਰਪੁਰ ਕਲਾਂ ਤੋਂ ਪਾਲ ਸਿੰਘ ਆਜ਼ਾਦ ਉਮੀਦਵਾਰ ਜੇਤੂ ਰਹੇ | ਇਸ ਤਰ੍ਹਾਂ 25 ਬਲਾਕ ਸੰਮਤੀ ਜ਼ੋਨਾਂ 'ਚੋਂ ਆਏ 7 ਆਮ ਆਦਮੀ ਪਾਰਟੀ ਦੇ ਉਮੀਦਵਾਰ, ਕਾਂਗਰਸ ਦੇ 6 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਅਤੇ 5 ਆਜ਼ਾਦ ਉਮੀਦਵਾਰ ਜਿੱਤੇ | ਇਸ ਤਰ੍ਹਾਂ ਅਜੇ ਬਲਾਕ ਸੰਮਤੀ ਜ਼ੋਨ ਚਕਰ, ਭੰਮੀਪੁਰਾ, ਡੱਲਾ, ਬਰਸਾਲ ਦੇ ਨਤੀਜੇ ਅਜੇ ਬਾਕੀ ਸਨ | ਇਸ ਮੌਕੇ 'ਆਪ' ਦੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਚੋਣਾਂ 'ਚ 'ਆਪ' ਦੇ ਉਮੀਦਵਾਰਾਂ 'ਚ ਜਿੱਤ ਆਮ ਆਦਮੀ ਪਾਰਟੀ ਵਲੋਂ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਕੀਤੇ ਜਾ ਰਹੇ ਵਿਕਾਸ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ 'ਆਪ' ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਗਏ ਹਨ, ਜਿਸ ਨਾਲ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ 'ਤੇ ਵਧਿਆ ਹੈ | ਉਨ੍ਹਾਂ ਜਿੱਤਣ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ | ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਲਈ ਕਾਂਗਰਸ ਨੂੰ ਸਮਰਥਨ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਅਤੇ ਦਬਾਅ ਦੇ ਬਾਵਜੂਦ ਕਾਂਗਰਸੀ ਵਰਕਰਾਂ ਨੇ ਹੌਂਸਲੇ ਨਾਲ ਚੋਣਾਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ ਆਜ਼ਾਦ ਉਮੀਦਵਾਰਾਂ ਨੇ ਵਿਧਾਇਕ ਇਯਾਲੀ ਦੀ ਜਿੱਤ ਦਾ ਝੰਡਾ ਬੁਲੰਦ ਕੀਤਾ ਅਗਲੀ ਖ਼ਬਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਕਾਂਗਰਸੀਆਂ ਨੇ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਗਿਣਤੀ ਕੇਂਦਰ ਸਾਹਮਣੇ ਲਗਾਇਆ ਧਰਨਾ
Ad Position 24