ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ ਆਜ਼ਾਦ ਉਮੀਦਵਾਰਾਂ ਨੇ ਵਿਧਾਇਕ ਇਯਾਲੀ ਦੀ ਜਿੱਤ ਦਾ ਝੰਡਾ ਬੁਲੰਦ ਕੀਤਾ
ਅਜੀਤ ਡੈਸਕ
18-12-2025
ਵਿਦੇਸ਼ਾਂ 'ਚ ਵੀ ਵਿਆਹ ਵਰਗਾ ਮਾਹੌਲ
ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ 'ਚ ਪੰਥਕ ਸੋਚ ਲੈ ਕੇ ਅਜ਼ਾਦ ਉਮੀਦਵਾਰਾਂ ਨੂੰ ਸਿੱਧੀ ਹਮਾਇਤ 'ਤੇ ਅਜ਼ਾਦ ਉਮੀਦਵਾਰਾਂ ਦੀ ਹੂੰਝਾਫੇਰ ਜਿੱਤ ਨਾਲ ਮਨਪ੍ਰੀਤ ਸਿੰਘ ਇਯਾਲੀ ਦੇ ਵਿਦੇਸ਼ ਵਸੇ ਪ੍ਰਸੰਸਕਾਂ 'ਚ ਵਿਆਹ ਵਰਗਾ ਚਾਅ ਸੀ | ਦਾਖਾ ਸਮੇਤ 17 ਸੰਮਤੀ ਜ਼ੋਨ ਅਤੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਤੇ ਗੁਰਵਿੰਦਰ ਸਿੰਘ ਗੋਲੂ ਕੈਨੇਡਾ, ਪਰਵੰਤ ਸਿੰਘ ਸੇਖੋਂ, ਪਿ੍ਤਪਾਲ ਸਿੰਘ ਸੇਖੋਂ ਦਾਖਾ, ਕਰਨੈਲ ਸਿੰਘ ਦਿਓਲ ਕੈਨੇਡਾ, ਅਵਤਾਰ ਸਿੰਘ ਸ਼ੇਖੂਪੁਰਾ ਯੂ.ਐੱਸ.ਏ, ਇੰਦਰਜੀਤ ਸਿੰਘ ਈਸੇਵਾਲ, ਮੇਜਰ ਸਿੰਘ ਬਾੜੇਵਾਲ, ਅਵਤਾਰ ਸਿੰਘ ਥਿੰਦ ਮੋਹੀ ਹੋਰਨਾਂ ਨੇ ਇਯਾਲੀ ਨੂੰ ਵਧਾਈ ਦਿੱਤੀ |