ਸਿੱਧਵਾਂ ਬੇਟ, 17 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਅੱਜ ਆਏ ਚੋਣ ਨਤੀਜਿਆਂ ਦੌਰਾਨ ਵਿਧਾਨ ਸਭਾ ਹਲਕਾ ਦਾਖਾ ਵਿਚ ਪੈਂਦੇ ਸੰਮਤੀ ਜ਼ੋਨ ਸਲੇਮਪੁਰਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਧੜੇ੍ਹ ਨਾਲ ਸੰਬੰਧਿਤ ਅਤੇ ਨੰਬਰਦਾਰ ਹਰਿੰਦਰ ਸਿੰਘ ਕਾਕਾ ਸਲੇਮਪੁਰਾ ਦੀ ਨੂੰ ਬੀਬੀ ਮਨਦੀਪ ਕੌਰ ਪਤਨੀ ਅਰਸ਼ਪ੍ਰੀਤ ਸਿੰਘ ਥਿੰਦ ਨੇ 333 ਵੋਟਾਂ ਦੀ ਲੀਡ ਨਾਲ ਅਤੇ ਸੰਮਤੀ ਜ਼ੋਨ ਰਾਊਵਾਲ ਤੋਂ ਵੀ ਇਯਾਲੀ ਸਮਰਥਕ ਅਮਨਦੀਪ ਸਿੰਘ ਜੰਡੀ ਨੇ 486 ਵੋਟਾਂ ਦੀ ਲੀਡ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਵਿਧਾਇਕ ਇਯਾਲੀ ਦੇ ਹੱਥ ਹੋਰ ਮਜ਼ਬੂਤ ਕਰ ਦਿੱਤੇ | ਸਲੇਮਪੁਰਾ ਜ਼ੋਨ ਵਿਚ ਇਯਾਲੀ ਧੜੇ੍ਹ ਦੀ ਮਨਦੀਪ ਕੌਰ ਨੂੰ 1206, 'ਆਪ' ਨੂੰ 871, ਕਾਂਗਰਸ ਨੂੰ 851 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 447 ਵੋਟਾਂ ਮਿਲੀਆਂ | ਇਸੇ ਤਰ੍ਹਾਂ ਜ਼ੋਨ ਰਾਊਵਾਲ ਤੋਂ ਇਯਾਲੀ ਧੜੇ੍ਹ ਦੇ ਅਮਨਦੀਪ ਸਿੰਘ ਨੂੰ 1477, ਕਾਂਗਰਸ ਨੂੰ 991, 'ਆਪ' ਨੂੰ 865 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 330 ਵੋਟਾਂ ਮਿਲੀਆਂ | ਦੋਹਾਂ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ, ਸਾਬਕਾ ਚੇਅਰਮੈਨ ਵਰਦੀਪ ਸਿੰਘ ਦੀਪਾ, ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਜਥੇਦਾਰ ਗੁਰਮੀਤ ਸਿੰਘ ਹਾਂਸ, ਸਾਬਕਾ ਸੰਮਤੀ ਮੈਂਬਰ ਜਤਿੰਦਰਪਾਲ ਸਿੰਘ ਬੱਬੀ ਮਾਨ, ਸਰਪੰਚ ਬੇਅੰਤ ਸਿੰਘ ਸਲੇਮਪੁਰਾ ਟਿੱਬਾ, ਗੁਰਬਖਸ਼ ਸਿੰਘ ਭੈਣੀ, ਹਰਪਾਲ ਸਿੰਘ ਭੈਣੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਸੇਖਕੁਤਬ, ਬਲਕਾਰ ਸਿੰਘ ਬਿੱਲਾ, ਸਾਬਕਾ ਸਰਪੰਚ ਅਜੀਤ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ ਤਲਵਾੜਾ, ਸਾਬਕਾ ਸਰਪੰਚ ਸੁਖਦੇਵ ਸਿੰਘ ਤਲਵਾੜਾ ਆਦਿ ਨੇ ਵਧਾਈ ਦਿੰਦੇ ਹੋਏ ਇਸ ਨੂੰ ਪੰਥਕ ਹਿਤੈਸ਼ੀ ਲੋਕਾਂ ਦੀ ਜਿੱਤ ਦੱਸਿਆ |