27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਮਲਕਪੁਰ ਤੇ ਹੰਬੜਾਂ ਜ਼ੋਨ ਤੋਂ ਅਕਾਲੀ ਦਲ ਵਲੋਂ ਸੰਮਤੀ ਸੀਟਾਂ ਜਿੱਤਣ 'ਤੇ ਸਮਰਥਕਾਂ ਨੇ ਢਿੱਲੋਂ, ਮਲਕਪੁਰ ਦਾ ਮੂੰਹ ਮਿੱਠਾ ਕਰਵਾਇਆ

Ad Position 21
No active advertisement
ਅਜੀਤ ਡੈਸਕ 18-12-2025
ਹੰਬੜਾਂ, 17 ਦਸੰਬਰ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਜ਼ੋਨ ਮਲਕਪੁਰ ਬੇਟ ਤੋਂ ਸੰਮਤੀ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਝੱਮਟ ਪਤਨੀ ਗੁਰਸੇਵਕ ਸਿੰਘ ਦੇ ਬਲਾਕ ਸੰਮਤੀ ਸੀਟ ਜਿੱਤਣ ਅਤੇ ਹੰਬੜਾਂ ਸੰਮਤੀ ਜ਼ੋਨ ਤੋਂ ਅਕਾਲੀ ਦਲ ਦੇ ਸੰਮਤੀ ਉਮੀਦਾਵਰ ਕਾਰਜ ਸਿੰਘ ਬਾਠ ਦੇ ਜਿੱਤ ਦਰਜ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਲ ਦੇ ਅਬਜ਼ਰਬਰ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਅਤੇ ਸਰਕਲ ਪ੍ਰਧਾਨ ਜਥੇ: ਕਰਮਜੀਤ ਸਿੰਘ ਮਲਕਪੁਰ ਦਾ ਮੂੰਹ ਮਿੱਠਾ ਕਰਵਾ ਕੇ ਜਿੱਤ ਦੀ ਖੁਸ਼ੀ ਸਾਂਝੀ ਕਰਨ ਸਮੇਂ ਅਕਾਲੀ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਦਵਿੰਦਰ ਕੁਮਾਰ ਲਵਲੀ ਸ਼ਰਮਾ, ਅਕਾਲੀ ਆਗੂ ਅਵਤਾਰ ਸਿੰਘ ਤਾਰੀ ਚੀਮਾ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਕਪੂਰ ਸਿੰਘ ਘੁੰਮਣ ਤੇ ਹੋਰ ਸਮਰਥਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਅਬਜ਼ਰਵਰ ਸਾਬਕਾ ਵਿਧਾਇਕ ਢਿੱਲੋਂ, ਜਥੇ: ਮਲਕਪੁਰ ਨੇ ਕਿਹਾ ਕਿ ਇਹ ਜਿੱਤ ਸਮੁੱਚੇ ਵੋਟਰਾਂ ਦੀ ਹੈ, ਜਿੰਨ੍ਹਾਂ ਨੇ ਹੰਬੜਾਂ ਜ਼ੋਨ ਅਤੇ ਮਲਕਪੁਰ ਬੇਟ ਜ਼ੋਨ ਸਮੇਤ ਹੋਰ ਸੰਮਤੀ ਜ਼ੋਨਾਂ ਤੋਂ ਅਕਾਲੀ ਦਲ ਦੇ ਹੱਕ 'ਚ ਫਤਵਾ ਦਿੱਤਾ ਹੈ | ਇਸ ਮੌਕੇ ਸਰਪੰਚ ਅਮਨਦੀਪ ਕੌਰ ਗਿੱਲ ਫਾਗਲਾ, ਪੰਚ ਜਸਵਿੰਦਰ ਸਿੰਘ ਗਿੱਲ ਫਾਗਲਾ, ਡਾਇ: ਕੁਲਦੀਪ ਸਿੰਘ ਫਾਗਲਾ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਪੰਚ ਅਜੀਤ ਸਿੰਘ ਢਿੱਲੋਂ, ਅੰਮਿ੍ਤਪਾਲ ਸਿੰਘ ਗਿੱਲ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਸਰਪੰਚ ਗੋਰਾ ਬਾਠ, ਪ੍ਰਮੋਦ ਕੁਮਾਰ ਰਾਜੂ, ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਪਾਲੀ, ਬੱਗਾ ਮੀਆਂ ਸਮੇਤ ਹੋਰ ਸਮਰਥਕ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਧੜੇ੍ਹ ਦੇ ਸੰਮਤੀ ਜ਼ੋਨ ਸਲੇਮਪੁਰਾ ਤੋਂ ਮਨਦੀਪ ਕੌਰ ਥਿੰਦ ਅਤੇ ਸੰਮਤੀ ਜ਼ੋਨ ਰਾਊਵਾਲ ਤੋਂ ਅਮਨਦੀਪ ਸਿੰਘ ਨੇ ਸ਼ਾਨ... ਅਗਲੀ ਖ਼ਬਰ ਰਾਏਕੋਟ ਬਲਾਕ ਸੰਮਤੀ ਚੋਣਾਂ 'ਚ ਕਾਂਗਰਸੀਆਂ ਨੇ ਲਗਾਇਆ ਆਮ ਆਦਮੀ ਪਾਰਟੀ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼
Ad Position 24