ਰਾਏਕੋਟ, 17 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ ਜਲਾਲਦੀਵਾਲ (ਜਨਰਲ ਔਰਤ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਿ੍ਤਪਾਲ ਕੌਰ ਮਰਾਹੜ੍ਹ ਜੇਤੂ ਬਣੀ | ਗਿਣਤੀ ਦੌਰਾਨ ਕਾਂਗਰਸੀ ਉਮੀਦਵਾਰ ਪਿ੍ਤਪਾਲ ਕੌਰ ਮਰਾਹੜ੍ਹ ਨੂੰ 1055 ਵੋਟਾਂ, 'ਆਪ' ਉਮੀਦਵਾਰ ਮਨਪ੍ਰੀਤ ਕੌਰ ਨੂੰ 918 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਹਰਮਿੰਦਰ ਕੌਰ ਨੂੰ 723 ਵੋਟਾਂ ਮਿਲੀਆਂ | ਜਿਸ ਨਾਲ ਕਾਂਗਰਸੀ ਉਮੀਦਵਾਰ ਪਿ੍ਤਪਾਲ ਕੌਰ ਮਰਾਹੜ੍ਹ 137 ਵੋਟਾਂ ਨਾਲ ਜੇਤੂ ਬਣੀ | ਇਸ ਆਏ ਸ਼ਾਨਦਾਰ ਨਤੀਜਿਆਂ 'ਤੇ ਜੇਤੂ ਉਮੀਦਵਾਰ ਪਿ੍ਤਪਾਲ ਕੌਰ ਮਰਾਹੜ੍ਹ ਨੂੰ ਐੱਮ.ਪੀ. ਡਾ. ਅਮਰ ਸਿੰਘ ਤੇ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |