ਰਾਏਕੋਟ, 17 ਦਸੰਬਰ (ਬਲਵਿੰਦਰ ਸਿੰਘ ਲਿੱਤਰ, ਸ਼ੁਸੀਲ ਕੁਮਾਰ)-ਬਲਾਕ ਸੰਮਤੀ ਰਾਏਕੋਟ ਦੇ 25 ਜ਼ੋਨਾਂ ਵਿਚੋਂ ਜਿੱਥੋਂ ਪਹਿਲਾਂ ਕਾਂਗਰਸ ਪਾਰਟੀ ਲੀਡ ਕਰਦੀ ਦਿਖਾਈ ਦਿੱਤੀ ਸੀ, ਬਾਅਦ ਵਿਚ ਸੱਤ੍ਹਾਧਾਰੀ ਧਿਰ 'ਆਪ' ਵੀ ਟੱਕਰ ਵਿਚ ਆ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਅਜ਼ਾਦ ਉਮੀਦਵਾਰ ਨੂੰ ਵੀ ਇਕ-ਇਕ ਸੀਟ ਮਿਲੀ ਅਤੇ 2 ਜ਼ੋਨਾਂ ਡਾਂਗੋਂ ਤੇ ਜੌਹਲਾਂ ਵਿਚ ਵੋਟਾਂ ਨੂੰ ਲੈ ਕੇ ਵਿਵਾਦ ਵੀ ਪੈਦਾ ਹੋਇਆ | ਜਿਸ ਤੋਂ ਬਾਅਦ ਸ਼ਾਮ ਦੇ ਕਰੀਬ 6 ਵਜੇ ਤੋਂ ਲੈ ਕੇ ਰਾਤੀ 8:30 ਵਜੇ ਤੱਕ ਪਹਿਲਾਂ ਐਲਾਨੇ ਗਏ 15 ਜ਼ੋਨਾਂ ਤੋਂ ਬਾਅਦ ਰਿਜ਼ਲਟ ਨਾ ਘੋਸ਼ਿਤ ਕੀਤੇ ਜਾਣ ਕਾਰਨ ਰਾਏਕੋਟ ਬਲਾਕ ਸੰਮਤੀ ਦੀ ਸਥਿਤੀ ਅਤਿ ਗੰਭੀਰ ਬਣੀ ਹੋਈ ਹੈ | ਖ਼ਬਰ ਲਿਖੇ ਜਾਣ ਤੱਕ ਸ਼ਾਮ ਕਰੀਬ 6 ਵਜੇ ਤੱਕ ਜੋ ਨਤੀਜੇ ਐਲਾਨ ਕੀਤੇ ਗਏ ਸਨ, ਉਨ੍ਹਾਂ 15 ਜ਼ੋਨਾਂ ਵਿਚੋਂ ਸੱਤ੍ਹਾਧਾਰੀ 'ਆਪ' ਨੂੰ 06, ਕਾਂਗਰਸ ਨੂੰ 07, ਅਜ਼ਾਦ ਨੂੰ 01 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 01 ਜ਼ੋਨ 'ਤੇ ਕਾਬਜ਼ ਹੋਈਆਂ, ਜਿੰਨ੍ਹਾਂ ਜ਼ੋਨ ਨੰਬਰ-03 ਐਤੀਆਣਾ ਤੋਂ 'ਆਪ' ਦੀ ਸੁਖਵਿੰਦਰ ਕੌਰ 97 ਵੋਟਾਂ ਨਾਲ, ਜ਼ੋਨ ਨੰਬਰ-04 ਸੁਧਾਰ ਤੋਂ 'ਆਪ' ਦੇ ਬਲਵਿੰਦਰ ਸਿੰਘ 65 ਵੋਟਾਂ, ਜ਼ੋਨ ਨੰਬਰ-05 ਅੱਬੂਵਾਲ ਤੋਂ 'ਆਪ' ਦੇ ਗੁਰਮੁੱਖ ਸਿੰਘ 186 ਵੋਟਾਂ, ਜ਼ੋਨ-07 ਹਲਵਾਰਾ ਤੋਂ ਕਾਂਗਰਸ ਦੀ ਕਿਰਨਜੀਤ ਕੌਰ 422 ਵੋਟਾਂ, ਜ਼ੋਨ-09 ਗੋਂਦਵਾਲ ਤੋਂ ਕਾਂਗਰਸ ਦੀ ਵਰਿੰਦਰਪਾਲ ਕੌਰ 289 ਵੋਟਾਂ, ਜ਼ੋਨ-11 ਪੱਖੋਵਾਲ ਤੋਂ 'ਆਪ' ਦੀ ਚੰਦਰ ਕਾਂਤਾ 432 ਵੋਟਾਂ, ਜ਼ੋਨ-12 ਡਾਂਗੋ ਤੋਂ 'ਆਪ' ਦੀ ਦਲਜੀਤ ਕੌਰ 2 ਵੋਟਾਂ, ਜ਼ੋਨ-13 ਰਛੀਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਬੰਸ ਸਿੰਘ 69 ਵੋਟਾਂ, ਜ਼ੋਨ-15 ਲੋਹਟਬੱਦੀ ਤੋਂ ਕਾਂਗਰਸ ਦੇ ਕੁਲਦੀਪ ਸਿੰਘ 179 ਵੋਟਾਂ, ਜ਼ੋਨ-16 ਜੌਹਲਾਂ ਤੋਂ 'ਆਪ' ਦੇ ਗੁਰਦੀਪ ਸਿੰਘ 7 ਵੋਟਾਂ, ਜ਼ੋਨ-17 ਸਹਿਬਾਜ਼ਪੁਰਾ ਤੋਂ ਕਾਂਗਰਸ ਦੀ ਸੰਦੀਪ ਕੌਰ 320 ਵੋਟਾਂ, ਜ਼ੋਨ-18 ਜਲਾਲਦੀਵਾਲ ਤੋਂ ਕਾਂਗਰਸ ਦੀ ਪਿ੍ਤਪਾਲ ਕੌਰ 137 ਵੋਟਾਂ, ਜ਼ੋਨ-21 ਨੱਥੋਵਾਲ ਤੋਂ ਕਾਂਗਰਸ ਦੇ ਮੱਘਰ ਸਿੰਘ 121 ਵੋਟਾਂ, ਜ਼ੋਨ-22 ਝੋਰੜਾਂ ਤੋਂ ਕਾਂਗਰਸ ਦੀ ਸਿਮਰਜੀਤ ਕੌਰ ਗਿੱਲ 877 ਵੋਟਾਂ, ਜ਼ੋਨ-23 ਕਲਸੀਆਂ ਤੋਂ ਅਜ਼ਾਦ ਉਮੀਦਵਾਰ ਹਰਜੀਤ ਸਿੰਘ 230 ਵੋਟਾਂ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਜੇਤੂ ਰਹੇ, ਜਦਕਿ ਖ਼ਬਰ ਲਿਖੇ ਜਾਣ ਤੱਕ ਜ਼ੋਨ ਨੰਬਰ-01 ਤਲਵੰਡੀ ਰਾਏ, ਜ਼ੋਨ ਨੰਬਰ-02 ਬੁਰਜ ਹਰੀ ਸਿੰਘ, ਜ਼ੋਨ ਨੰਬਰ-06 ਅਕਾਲਗੜ੍ਹ, ਜ਼ੋਨ ਨੰਬਰ-08 ਟੂਸਾ, ਜ਼ੋਨ ਨੰਬਰ-10 ਆਂਡਲੂ, ਜ਼ੋਨ ਨੰਬਰ-14 ਬੜੂੰਦੀ, ਜ਼ੋਨ ਨੰਬਰ-19 ਬੋਪਾਰਾਏ ਖੁਰਦ, ਜ਼ੋਨ ਨੰਬਰ-20 ਬੱਸੀਆਂ, ਜ਼ੋਨ ਨੰਬਰ-24 ਬਿੰਜਲ ਅਤੇ ਜ਼ੋਨ ਨੰਬਰ-25 ਤਾਜਪੁਰ ਦੇ ਨਤੀਜੇ ਪ੍ਰਸ਼ਾਸਨ ਵਲੋਂ ਬਿਨ੍ਹਾਂ ਕਿਸੇ ਕਾਰਨ ਦੱਸੇ ਐਲਾਨ ਨਹੀਂ ਕੀਤੇ ਗਏ | ਇਸਦੇ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਤੇ 3 ਜ਼ੋਨਾਂ ਪੱਖੋਵਾਲ, ਬਿੰਜਲ ਤੇ ਸੁਧਾਰ ਤੋਂ ਕ੍ਰਮਵਾਰ ਉਮੀਦਵਾਰ ਰਾਜਵਿੰਦਰ ਕੌਰ ਬਰਾੜ, ਸੁਖਭਿੰਦਰ ਸਿੰਘ ਨਿੱਕਾ ਤੇ ਸਤਵੰਤ ਸਿੰਘ ਤਿੰਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਲੀਡ ਕਰ ਰਹੇ ਸਨ |