26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਘੁੰਗਰਾਣਾ, ਲਤਾਲਾ, ਗੁੱਜਰਵਾਲ ਬਲਾਕ ਸੰਮਤੀ ਜ਼ੋਨ ਤੋਂ ਇਯਾਲੀ ਸਮਰਥਕ ਭਾਰੀ ਬਹੁਮਤ ਨਾਲ ਜਿੱਤੇ

Ad Position 21
No active advertisement
ਅਜੀਤ ਡੈਸਕ 18-12-2025
ਅਹਿਮਦਗੜ੍ਹ, 17 ਦਸੰਬਰ (ਰਵਿੰਦਰ ਪੁਰੀ)-ਹਲਕਾ ਦਾਖਾ ਦੇ ਬਲਾਕ ਸੰਮਤੀ ਜ਼ੋਨ ਲਤਾਲਾ, ਘੁੰਗਰਾਣਾ ਤੇ ਗੁੱਜਰਵਾਲ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਸਮਰਥਕ ਉਮੀਦਵਾਰਾਂ ਨੇ ਭਾਰੀ ਬਹੁਮਤ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾਇਆ ਨਾਲ ਹੀ ਪ੍ਰਦੀਪ ਕੌਰ ਲਤਾਲਾ ਜ਼ਿਲ੍ਹਾ ਪ੍ਰੀਸ਼ਦ ਜੋਨ ਮੋਹੀ ਤੋਂ ਇਯਾਲੀ ਦੇ ਉਮੀਦਵਾਰ 2200 ਵੋਟਾਂ ਦੇ ਫਰਕ ਨਾਲ ਜੇਤੂ ਰਹੇ | ਬਲਾਕ ਸੰਮਤੀ ਘੁੰਗਰਾਣਾ ਜ਼ੋਨ ਤੋਂ ਗੋਗੀ ਧੁਲਕੋਟ ਨੇ ਕਾਂਗਰਸੀ ਉਮੀਦਵਾਰ ਸਰਪੰਚ ਮੇਜਰ ਸਿੰਘ ਘੁੰਗਰਾਣਾ ਨੂੰ 700 ਤੋਂ ਵੱਧ ਵੋਟਾਂ ਨਾਲ ਹਰਾਇਆ | ਲਤਾਲਾ ਜ਼ੋਨ ਤੋਂ ਅਮਨਦੀਪ ਕੌਰ ਖੰਗੂੜਾ ਇਯਾਲੀ ਸਮਰਥਕ ਨੇ ਕਾਂਗਰਸੀ ਉਮੀਦਵਾਰ ਨਰਿੰਦਰ ਕੌਰ ਲਤਾਲਾ ਨੂੰ 340 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਗੁੱਜਰਵਾਲ ਜੋਨ ਤੋਂ ਇਯਾਲੀ ਸਮਰਥਕ ਗੁਰਵਿੰਦਰ ਸਿੰਘ ਕੁਲਾਰ ਨੇ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਸਰਾਭਾ ਨੂੰ 400 ਵੋਟਾਂ ਦੇ ਫਰਕ ਨਾਲ ਹਰਾਇਆ |
Ad Position 22
No active advertisement
ਪਿਛਲੀ ਖ਼ਬਰ ਬਲਾਕ ਮੁੱਲਾਂਪੁਰ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੇ 7 ਉਮੀਦਵਾਰ ਜੇਤੂ ਅਗਲੀ ਖ਼ਬਰ ਦੇਰ ਰਾਤ ਤੱਕ ਰਾਏਕੋਟ ਦੇ 25 ਬਲਾਕ ਸੰਮਤੀ ਜ਼ੋਨਾਂ 'ਚੋਂ 15 ਦੇ ਹੀ ਘੋਸ਼ਿਤ ਕੀਤੇ ਨਤੀਜੇ
Ad Position 24