ਹੰਬੜਾਂ, 17 ਦਸੰਬਰ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਦਾਖਾ 'ਚ ਪੰਚਾਇਤ ਸੰਮਤੀ ਚੋਣਾਂ 'ਚ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵੱਡੀ ਗਿਣਤੀ 'ਚ ਸੀਟਾਂ 'ਤੇ ਜਿੱਤ ਦਰਜ ਕਰਦਿਆਂ ਝੰਡੇ ਗੱਡੇ ਹਨ ਉੱਥੇ ਆਪਣੇ ਪਿੰਡ ਇਯਾਲੀ ਖੁਰਦ 'ਚ ਬੀਬੀ ਹਰਵਿੰਦਰ ਕੌਰ ਪਤਨੀ ਰਘਵੀਰ ਸਿੰਘ ਨੂੰ ਵੀ ਜਿਤਾਕੇ ਨਵਾਂ ਇਤਿਹਾਸ ਸਿਰਜਿਆ ਹੈ | ਬੀਬੀ ਰਵਿੰਦਰ ਕੌਰ ਦੇ ਜਿੱਤ ਦਰਜ ਕਰਨ 'ਤੇ ਹਰਕਿੰਦਰ ਸਿੰਘ ਇਯਾਲੀ ਨੇ ਜਿੱਥੇ ਬਲਾਕ ਸੰਮਤੀ ਮੈਂਬਰ ਵਜੋਂ ਜਿੱਤ ਦਰਜ ਕਰਨ ਵਾਲੀ ਬੀਬੀ ਰਵਿੰਦਰ ਕੌਰ ਨੂੰ ਵਧਾਈ ਦਿੱਤੀ ਉੱਥੇ ਉਨ੍ਹਾਂ ਨੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ | ਬਲਾਕ ਸੰਮਤੀ ਚੋਣ ਜਿੱਤਣ 'ਤੇ ਬੀਬੀ ਰਵਿੰਦਰ ਕੌਰ ਅਤੇ ਰਘਵੀਰ ਸਿੰਘ ਨੇ ਜਿੱਥੇ ਇਸ ਜਿੱਤ ਨੂੰ ਵਿਧਾਇਕ ਇਯਾਲੀ ਦੀ ਜਿੱਤ ਕਰਾਰ ਦਿੱਤਾ ਉੱਥੇ ਉਨ੍ਹਾਂ ਨਗਰ ਦੇ ਸਮੂਹ ਵੋਟਰਾਂ ਦਾ ਉਨ੍ਹਾਂ ਨੂੰ ਜਿੱਤ ਦਿਵਾਉਣ 'ਤੇ ਧੰਨਵਾਦ ਕੀਤਾ ਅਤੇ ਸਮਰਥਕਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਨੇਤਰ ਸਿੰਘ ਇਯਾਲੀ, ਸਾਬਕਾ ਸਰਪੰਚ ਪ੍ਰਗਟ ਸਿੰਘ, ਜਰਨੈਲ ਸਿੰਘ ਭੋਲਾ, ਸੁਖਵਿੰਦਰ ਸਿੰਘ ਸਰਪੰਚ ਇਯਾਲੀ ਖੁਰਦ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਹਰਪ੍ਰੀਤ ਸਿੰਘ, ਦਰਸ਼ਨ ਸਿੰਘ, ਭਗਵਾਨ ਸਿੰਘ ਬਿੱਲੂ ਅਤੇ ਹੋਰ ਸਮਰਥਕ ਵੀ ਮੌਜੂਦ ਸਨ |