26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਅਕਾਲੀ ਦਲ ਅਤੇ ਕਾਂਗਰਸ ਦੇ ਇਕ ਧੜੇ੍ਹ ਦੇ ਹਮਾਇਤੀ ਆਜ਼ਾਦ ਉਮੀਦਵਾਰ ਜਗਦੀਸ਼ ਕੁਮਾਰ ਨੇ ਜ਼ੋਨ ਗਿੱਦੜਵਿੰਡੀ ਤੋਂ ਕੀਤੀ ਜਿੱਤ ਦਰਜ

Ad Position 21
No active advertisement
ਅਜੀਤ ਡੈਸਕ 18-12-2025
ਸਿੱਧਵਾਂ ਬੇਟ, 17 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਧੜੇ੍ਹ ਦੀ ਹਮਾਇਤ 'ਤੇ ਚੋਣ ਲੜਨ ਵਾਲੇ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ ਮਲਸੀਹਾਂ ਬਾਜਨ ਦੇ ਕਰੀਬੀ ਸਾਥੀ ਜਗਦੀਸ਼ ਕੁਮਾਰ ਮਲਸੀਹਾਂ ਬਾਜਨ ਨੇ ਸੰਮਤੀ ਜ਼ੋਨ ਗਿੱਦੜਵਿੰਡੀ ਤੋਂ ਆਜ਼ਾਦ ਉਮੀਦਵਾਰ ਵਜੋਂ 392 ਵੋਟਾਂ ਦੀ ਲੀਡ ਨਾਲ ਚੋਣ ਜਿੱਤ ਕੇ ਹਾਕਮ ਧਿਰ ਨਾਲ ਸੰਬੰਧਿਤ ਪਰਮਿੰਦਰ ਸਿੰਘ ਗਿੱਦੜਵਿੰਡੀ ਨੂੰ ਮਾਤ ਦਿੱਤੀ | ਜਾਣਕਾਰੀ ਅਨੁਸਾਰ ਆਜ਼ਾਦ ਉਮਦੀਵਾਰ ਜਗਦੀਸ਼ ਕੁਮਾਰ ਨੂੰ 1013, 'ਆਪ' ਦੇ ਪਰਮਿੰਦਰ ਸਿੰਘ ਨੂੰ 621 ਅਤੇ ਕਾਂਗਰਸ ਪਾਰਟੀ ਦੇ ਸੁਖਦੇਵ ਸਿੰਘ ਬਿੱਲੂ ਗਿੱਦੜਵਿੰਡੀ ਨੂੰ 452 ਵੋਟਾਂ ਮਿਲੀਆਂ | ਦੱਸ ਦਈਏ ਕਿ ਇਸ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਰਤਾਰ ਸਿੰਘ ਨੇ ਐੱਸ.ਆਰ. ਕਲੇਰ ਦੀ ਸਹਿਮਤੀ ਨਾਲ ਆਪਣੇ ਕਾਗਜ਼ ਵਾਪਸ ਲਏ ਸਨ | ਜਦਕਿ ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਹਿੱਸੋਵਾਲ ਦੇ ਵਿਰੋਧੀ ਧੜੇ੍ਹ ਸੁਖਵਿੰਦਰ ਸਿੰਘ ਸਿੱਧੂ, ਮਨੀ ਗਰਗ ਆਦਿ ਵਲੋਂ ਵੀ ਜਗਦੀਸ਼ ਕੁਮਾਰ ਦੀ ਹਮਾਇਤ ਕਰ ਦਿੱਤੀ | ਜਿਸ ਸਦਕਾ ਉਨ੍ਹਾਂ ਨੂੰ ਜਿੱਤ ਨਸੀਬ ਹੋ ਗਈ, ਜਦਕਿ 'ਆਪ' ਅਤੇ ਕਾਂਗਰਸ ਵਾਲੇ ਵੇਖਦੇ ਹੀ ਰਹਿ ਗਏ | ਜਗਦੀਸ਼ ਕੁਮਾਰ ਦੀ ਸ਼ਾਨਦਾਰ ਜਿੱਤ 'ਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ, ਕਿਸਾਨ ਆਗੂ ਜੋਗਿੰਦਰ ਸਿੰਘ ਢਿੱਲੋਂ, ਮਨੀ ਗਰਗ, ਸਾਬਕਾ ਸਰਪੰਚ ਕਰਨੈਲ ਸਿੰਘ ਜਨੇਤਪੁਰਾ, ਬਚਿੱਤਰ ਸਿੰਘ ਜੌਹਲ, ਕੁਲਦੀਪ ਸਿੰਘ ਗਿੱਲ ਗਿੱਦੜਵਿੰਡੀ, ਸਾਬਕਾ ਸਰਪੰਚ ਮਦਨ ਸਿੰਘ, ਮਨੀ ਜੌਹਲ, ਜਗਜੀਤ ਸਿੰਘ ਗਿੱਦੜਵਿੰਡੀ ਆਦਿ ਤੋਂ ਇਲਾਵਾ ਕਈ ਹੋਰ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇਸ ਜਿੱਤ ਨੂੰ ਹਾਕਮ ਧਿਰ ਦੀ ਕਰਾਰੀ ਹਾਰ ਦੱਸਿਆ |
Ad Position 22
No active advertisement
ਪਿਛਲੀ ਖ਼ਬਰ ਹਲਕਾ ਰਾਏਕੋਟ ਦੇ ਸੰਮਤੀ ਜ਼ੋਨ ਰਛੀਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਅਗਲੀ ਖ਼ਬਰ ਇਯਾਲੀ ਖੁਰਦ 'ਚ ਇਯਾਲੀ ਹਮਾਇਤ ਪ੍ਰਾਪਤ ਬਲਾਕ ਸੰਮਤੀ ਉਮੀਦਵਾਰ ਰਵਿੰਦਰ ਕੌਰ ਜੇਤੂ ਬਣੇ
Ad Position 24