ਹਠੂਰ, 17 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਬਲਾਕ ਸੰਮਤੀ ਜ਼ੋਨ ਮੱਲ੍ਹਾ-ਦੇਹੜਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਦੇਹੜਕਾ ਚੋਣ ਜਿੱਤ ਗਈ ਹੈ | ਉਸ ਨੇ ਇਹ ਚੋਣ 26 ਵੋਟਾਂ ਦੇ ਫਰਕ ਨਾਲ ਆਪਣੇ ਹੀ ਪਿੰਡ ਦੀ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਕਿਸ਼ਨਾ ਦੇਵੀ ਨੂੰ ਹਰਾ ਕੇ ਜਿੱਤੀ ਹੈ | ਜਦਕਿ ਸੱਤ੍ਹਾਧਾਰੀ ਧਿਰ ਦੀ ਉਮੀਦਵਾਰ ਤੀਜੇ ਸਥਾਨ 'ਤੇ ਹੀ | ਜ਼ਿਕਰਯੋਗ ਹੈ ਕਿ ਅਕਾਲੀ ਦਲ ਦੀ ਜੇਤੂ ਬੀਬੀ ਅਮਰਜੀਤ ਕੌਰ ਦੇਹੜਕਾ ਦਾ ਪੇਕੇ ਪਿੰਡ ਮੱਲ੍ਹਾ ਹੈ ਅਤੇ ਉਸ ਨੂੰ ਪਿੰਡ ਦੀ ਧੀ ਹੋਣ ਦਾ ਲਾਭ ਮਿਲਿਆ ਜਿੱਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਲੋਕਾਂ ਨੇ ਉਸ ਨੂੰ ਵੋਟਾਂ ਪਾਈਆਂ | ਇੱਥੇ ਇਹ ਦੱਸਣਾ ਵੀ ਕਾਬਲੇਗੌਰ ਹੈ ਕਿ ਬੀਬੀ ਅਮਰਜੀਤ ਕੌਰ ਦੇ ਪਤੀ ਜਥੇਦਾਰ ਸੁਖਦੇਵ ਸਿੰਘ ਖਹਿਰਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ਼ ਗਿੱਲ) ਦੇ ਇਕਾਈ ਪ੍ਰਧਾਨ ਹਨ |