ਹਠੂਰ, 17 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਬਲਾਕ ਸੰਮਤੀ ਜ਼ੋਨ ਪਿੰਡ ਲੱਖਾ ਤੋਂ ਆਜ਼ਾਦ ਉਮੀਦਵਾਰ ਬੀਬੀ ਹਰਬੰਸ ਕੌਰ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਬੀਬੀ ਹਰਬੰਸ ਕੌਰ ਪਤਨੀ ਹਰਦੇਵ ਸਿੰਘ ਨੂੰ ਇੱਥੋਂ 1137 ਵੋਟਾਂ ਪਈਆਂ ਹਨ, ਜਦਕਿ ਬੀ.ਜੇ.ਪੀ. ਨੇ 517 ਅਤੇ 'ਆਪ' ਨੇ 312 ਵੋਟਾਂ ਪ੍ਰਾਪਤ ਕੀਤੀਆਂ ਹਨ | 9 ਵੋਟਾਂ ਨੋਟਾ ਦੇ ਖਾਤੇ ਚਲੀਆਂ ਗਈਆਂ ਹਨ | ਕੁੱਲ ਵੋਟ ਇੱਥੇ 2049 ਪੋਲ ਹੋਈਆਂ ਹਨ, ਜਦਕਿ 74 ਵੋਟਾਂ ਰਿਜੈਕਟ ਹੋ ਗਈਆਂ ਹਨ | ਕੁੱਲ ਇੱਥੋਂ ਦੀ ਵੋਟ 4461 ਹੈ ਆਜ਼ਾਦ ਉਮੀਦਵਾਰ ਬੀਬੀ ਹਰਬੰਸ ਕੌਰ ਨੂੰ ਅਕਾਲੀ ਅਤੇ ਕਾਂਗਰਸ ਪਾਰਟੀਆਂ ਦੀ ਹਮਾਇਤ ਪ੍ਰਾਪਤ ਸੀ |