16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ ਵਲੋਂ ਕਾਂਗਰਸੀ ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 20-12-2025
ਰਾਏਕੋਟ, 19 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ-01 ਤਲਵੰਡੀ ਰਾਏ ਤੋਂ ਕਾਂਗਰਸੀ ਉਮੀਦਵਾਰ ਹਰਜੀਤ ਕੌਰ ਤਲਵੰਡੀ ਪਤਨੀ ਮੇਜਰ ਸਿੰਘ ਬਿੱਲੂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਬਲਾਕ ਸੰਮਤੀ ਚੋਣ ਜਿੱਤੀ | ਇਸ ਸ਼ਾਨਦਾਰ ਜਿੱਤ 'ਤੇ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ ਨੇ ਆਖਿਆ ਕਿ ਵੋਟਰਾਂ ਵਲੋਂ ਕਾਂਗਰਸ ਪਾਰਟੀ ਨੂੰ ਦਿੱਤੇ ਫ਼ਤਵੇ ਲਈ ਉਹ ਵੋਟਰਾਂ ਦੇ ਰਿਣੀਂ ਰਹਿਣਗੇ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਿਕ ਕੰਮ ਕਰਵਾਉਣ ਨੂੰ ਤਰਜੀਹ ਦੇਣਗੇ | ਇਸ ਮੌਕੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਬਲਾਕ ਸੰਮਤੀ ਜ਼ੋਨ ਤਲਵੰਡੀ ਰਾਏ ਵਿਚ ਪਿੰਡ ਤਲਵੰਡੀ ਰਾਏ, ਹੇਰਾਂ ਤੇ ਵੜੈਚ ਪੈਂਦੇ ਹਨ, ਜਿਸ ਵਿਚੋਂ ਕਾਂਗਰਸੀ ਉਮੀਦਵਾਰ ਹਰਜੀਤ ਕੌਰ ਤਲਵੰਡੀ ਨੂੰ 986 ਵੋਟਾਂ, ਆਮ ਆਦਮੀ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਤਲਵੰਡੀ ਨੂੰ 875 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰੁਪਿੰਦਰ ਕੌਰ ਤਲਵੰਡੀ ਨੂੰ 676 ਵੋਟਾਂ ਮਿਲੀਆਂ ਹਨ, ਜਿਸ ਤਹਿਤ ਕਾਂਗਰਸੀ ਉਮੀਦਵਾਰ ਕੁੱਲ 111 ਵੋਟਾਂ ਦੀ ਲੀਡ ਪ੍ਰਾਪਤ ਕਰਕੇ ਜੇਤੂ ਬਣੇ ਹਨ |
Ad Position 22
No active advertisement
ਪਿਛਲੀ ਖ਼ਬਰ 'ਮਾਮਲਾ ਸਤਲੁਜ ਦਰਿਆ 'ਚੋਂ ਰੇਤ ਮਾਈਨਿੰਗ ਦਾ' ਸਤਲੁਜ ਦਰਿਆ 'ਚੋਂ ਮਾਈਨਿੰਗ ਮਾਮਲੇ ਸੰਬੰਧੀ ਮਸਲੇ ਦਾ ਹੱਲ ਕਰਨ ਦਾ ਏ.... ਅਗਲੀ ਖ਼ਬਰ ਤਿੰਨ ਜ਼ੋਨਾਂ ਤੋਂ ਕਾਂਗਰਸ ਦੀ ਜਿੱਤ, ਮਿਹਨਤਕਸ਼ ਆਗੂਆਂ ਲਈ ਸੌਗਾਤ ਤੋਂ ਘੱਟ ਨਹੀਂ
Ad Position 24