ਗੁਰੂਸਰ ਸੁਧਾਰ, 20 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸੁਧਾਰ ਪੱਤੀ ਗਿੱਲ ਵਿਖੇ ਕਰਵਾਏ ਸਮਾਗਮ ਦੌਰਾਨ ਅਦਾਰਾ ਪਨਗ੍ਰੇਨ ਦੇ ਚੇਅਰਮੈਨ ਪ੍ਰੋ: ਤੇਜਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਬਲਾਕ ਸੰੰਮਤੀ ਜ਼ੋਨ ਸੁਧਾਰ ਅਤੇ ਐਤੀਆਣਾ ਤੋਂ ਜੇਤੂ ਰਹੇ 'ਆਪ' ਉਮੀਦਵਾਰਾਂ ਕ੍ਰਮਵਾਰ ਡਾ: ਬਲਵਿੰਦਰ ਸਿੰਘ ਤੇ ਬੀਬੀ ਸੁਖਵਿੰਦਰ ਕੌਰ ਦਾ ਗ੍ਰਾਮ ਪੰਚਾਇਤ ਨੁਮਾਇੰਦਿਆਂ ਤੇ ਪਾਰਟੀ ਆਗੂਆਂ, ਵਰਕਰਾਂ ਦੀ ਹਾਜ਼ਰੀ ਵਿਚ ਸਨਮਾਨ ਕੀਤਾ ਗਿਆ | ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ 'ਆਪ' ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ ਤੇ 2027 ਵਿਚ ਵੀ ਵਿਧਾਨ ਸਭਾ ਅੰਦਰ ਬਹੁਮਤ ਹਾਸਲ ਕਰਾਂਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਇੰਦਰਜੀਤ ਸਿੰਘ ਗਿੱਲ, ਸਰਪੰਚ ਹਰਮੇਲ ਸਿੰਘ ਧਾਲੀਵਾਲ, ਪ੍ਰਧਾਨ ਪਵਨਜੀਤ ਸਿੰਘ ਗਿੱਲ, ਰਣਜੀਤ ਸਿੰਘ ਗਿੱਲ ਅਮਰੀਕਾ, ਪ੍ਰਧਾਨ ਚਰਨਜੀਤ ਸਿੰਘ ਗਿੱਲ, ਪ੍ਰਧਾਨ ਹਰਮੇਲ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਐਡਵੋਕੇਟ ਲਵਪ੍ਰੀਤ ਸਿੰਘ ਐਤੀਆਣਾ, ਰੁਪਿੰਦਰ ਸਿੰਘ ਪੱਪਾ, ਇੰਦਰਜੀਤ ਸਿੰਘ ਜੀਤੂ, ਇਕਬਾਲ ਸਿੰਘ ਬੱਬੀ, ਬਲਵਿੰਦਰ ਸਿੰਘ ਦਿਓਲ, ਸਾਬਕਾ ਸਰਪੰਚ ਭਗਵੰਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਜੋੜਾ ਜੀ ਵਾਲੇ, ਪੰਚ ਕਰਮਜੀਤ ਕੌਰ ਗਰੇਵਾਲ, ਪੰਚ ਜਗਦੀਸ਼ ਕੌਰ, ਪੰਚ ਗੁਰਵਿੰਦਰ ਕੌਰ, ਪੰਚ ਕੁਲਦੀਪ ਕੌਰ, ਪੰਚ ਜਤਿੰਦਰ ਸਿੰਘ ਤਿੰਦੀ, ਪੰਚ ਰਛਪਾਲ ਮਾਹਣੀ, ਪੰਚ ਸੁਰਿੰਦਰ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਇਕਬਾਲ ਸਿੰਘ ਆਦਿ ਸਮੇਤ ਹੋਰ ਹਾਜ਼ਰ ਸਨ |