ਲੋਹਟਬੱਦੀ, 20 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਵਿਧਾਨ ਸਭਾ ਹਲਕਾ ਰਾਏਕੋਟ ਅਧੀਨ ਬਲਾਕ ਸੰਮਤੀ ਦੇ 25 ਜ਼ੋਨਾਂ 'ਚੋਂ 17 'ਤੇ ਜਦਕਿ ਸਾਰੇ ਹੀ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਨੂੰ ਝੂਠੇ ਵਾਅਦਿਆਂ ਅਤੇ ਦਾਅਵਿਆਂ 'ਚ ਭਰਮਾ ਕੇ ਸੱਤ੍ਹਾ ਹਥਿਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋੋਟਰਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ | ਡਾ: ਅਮਰ ਸਿੰਘ ਬੋਪਾਰਾਏ ਸਾਂਸਦ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਅਮਰ ਸਿੰਘ ਬੋਪਾਰਾਏ ਦੀ ਅਗਵਾਈ 'ਚ ਕਾਂਗਰਸ ਨੇ ਹੈਰਾਨੀਜਨਕ ਜਿੱਤ ਦਰਜ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ-2027 'ਚ ਸਿਆਸੀ ਮੰਚ 'ਤੇ ਆਪਣੀ ਮਜ਼ਬੂਤ ਪਕੜ੍ਹ ਹੋਣਾ ਸਾਬਿਤ ਕੀਤਾ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੌਧਰੀ ਲਖਵੀਰ ਸਿੰਘ ਸਾਬਕਾ ਸਰਪੰਚ ਲੋਹਟਬੱਦੀ, ਕੁਲਦੀਪ ਸਿੰਘ ਨਵ-ਨਿਯੁਕਤ ਬਲਾਕ ਸੰੰਮਤੀ ਮੈਂਬਰ ਲੋਹਟਬੱਦੀ ਅਤੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਫੌਜੀ ਨੇ ਕੀਤਾ | ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਹਲਕੇ ਦੇ ਲੋਕ ਕਾਂਗਰਸ ਦੀਆਂ ਵਿਕਾਸ ਮੁਖੀ ਨੀਤੀਆਂ ਅਤੇ ਲੋਕਪੱਖੀ ਸੋਚ 'ਤੇ ਪੂਰਾ ਭਰੋਸਾ ਰੱਖਦੇ ਹਨ | ਉਨ੍ਹਾਂ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਕਾਂਗਰਸ ਪਾਰਟੀ ਦੀ ਨਹੀਂ ਸਗੋਂ ਹਰ ਉਸ ਨਾਗਰਿਕ ਦੀ ਹੈ ਜਿਸ ਨੇ ਲੋਕਾਂ ਲਈ ਦਰਦਮੰਦ ਸੱਚੀ ਸਿਆਸਤ ਅਤੇ ਲੋਕਾਂ ਦੇ ਜਾਤੀ-ਜਮਾਤੀ ਕਾਰਜਾਂ ਨੂੰ ਤਰਜੀਹ ਦੇਣ ਵਾਲੀ ਪਾਰਟੀ ਦੇ ਹੱਕ 'ਚ ਫਤਵਾ ਦਿੱਤਾ ਹੈ | ਲੋਹਟਬੱਦੀ ਨੇ ਕਿਹਾ ਕਿ ਹੁਣ ਹਲਕਾ ਰਾਏਕੋਟ ਹੀ ਨਹੀਂ ਜਦਕਿ ਪੂਰੇ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਹੁਣ ਦਿੱਲੀ ਦੇ ਬਾਬੂਆਂ ਦੇ ਇਸ਼ਾਰਿਆਂ 'ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਧਿਰ ਨੂੰ ਨਕਾਰ ਕੇ ਪਾਰਦਰਸ਼ੀ ਅਤੇ ਲੋਕ ਹਿਤੈਸ਼ੀ ਪ੍ਰਸ਼ਾਸਨ ਦੇਣ ਵਾਲੀ ਕਾਂਗਰਸ ਨੂੰ ਅੱਗੇ ਲਿਆਂਦਾ ਜਾਵੇ | ਉਨ੍ਹਾਂ ਇਹ ਵੀ ਜਿਕਰ ਕੀਤਾ ਕਿ ਡਾ: ਅਮਰ ਸਿੰਘ ਬੋਪਾਰਾਏ ਅਤੇ ਕਾਮਿਲ ਅਮਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਹਲਕੇ ਦੀਆਂ ਸੜਕਾਂ, ਸਿਹਤ ਸਿੱਖਿਆ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਕਾਰਜ, ਖੇਡ ਮੈਦਾਨਾਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ | ਉਨ੍ਹਾਂ ਤੋਂ ਇਲਾਵਾ ਕੇਵਲ ਸਿੰਘ ਫੌਜੀ, ਸੁਰਜੀਤ ਸਿੰਘ ਸਾਬਕਾ ਸਰਪੰਚ, ਲਾਲ ਸਿੰਘ ਮੰਡ, ਬਲਦੇਵ ਸਿੰਘ, ਸੁਖਦੇਵ ਸਿੰਘ ਮੈਨੇਜਰ, ਰਾਣਾ ਸਿੰਘ ਦਿਓਲ, ਦਵਿੰਦਰ ਸਿੰਘ, ਜੱਸਾ ਸਿੰਘ ਮੰਡ, ਪ੍ਰਧਾਨ ਜੋਰਾ ਸਿੰਘ, ਸਵਰਨ ਸਿੰਘ ਨੰਬਰਦਾਰ, ਆਤਮਾ ਸਿੰਘ ਨੰਬਰਦਾਰ, ਬਿੱਟੂ ਸਿੰਘ ਮੰਡ, ਜਸਪਾਲ ਸਿੰਘ ਸਾਬਕਾ ਪੰਚ ਆਦਿ ਨੇ ਵੀ ਕਾਂਗਰਸ ਦੀ ਜਿੱਤ 'ਤੇ ਖੁਸ਼ੀ ਪ੍ਰਗਟ ਕੀਤੀ |