ਲੋਹਟਬੱਦੀ, 20 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਬ੍ਰਹਮਪੁਰ ਵਿਖੇ ਚੌਥੀ ਮੈਗਾ ਮਾਪੇ-ਅਧਿਆਪਕ ਮਿਲਣੀ ਮੁੱਖ ਅਧਿਆਪਕਾ ਜਸਪਾਲ ਕੌਰ ਧਾਲੀਵਾਲ ਦੀ ਅਗਵਾਈ ਵਿਚ ਕਰਵਾਈ ਗਈ | ਇਸ ਮੀਟਿੰਗ ਵਿਚ ਅੰਮਿ੍ਤਪਾਲ ਸਿੰਘ ਬੜੂੰਦੀ ਨੋਡਲ ਕੋਆਰਡੀਨੇਟਰ ਸਿੱਖਿਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਪੰਚਾਇਤ ਮੈਂਬਰਾਂ ਨੇ ਮੀਟਿੰਗ ਵਿਚ ਭਾਗ ਲਿਆ | ਮਿਲਣੀ ਸਮੇਂ ਕੰਵਲਜੀਤ ਕੌਰ, ਲਖਵੰਤ ਕੌਰ, ਮਿਸ ਅਨੁਰਾਧਾ, ਕਮਲਜੀਤ ਕੌਰ , ਜਸਪ੍ਰੀਤ ਸਿੰਘ ਡਾਂਗੋਂ, ਪੀ.ਟੀ.ਏ ਅਧਿਆਪਕ ਕਿਰਨਦੀਪ ਕੌਰ ਅਤੇ ਯਾਸਮੀਨ ਮੌਜੂਦ ਸਨ | ਇਸ ਦੌਰਾਨ ਮਾਪਿਆਂ ਦਾ ਬੀ.ਪੀ. ਵੀ ਚੈੱਕ ਕੀਤਾ ਗਿਆ | ਵਿੱਦਿਅਕ ਗਤੀਵਿਧੀਆਂ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ |