ਜਗਰਾਉਂ, 20 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਯੂਨੀਰਾਈਜ਼ ਵਰਲਡ ਸਕੂਲ ਵਿਚ ਅੰਤਰਰਾਸ਼ਟਰੀ ਇਕਜੁਟਤਾ ਦਿਵਸ ਦੇ ਮੌਕੇ ਲੋੜਵੰਦਾਂ ਨੂੰ ਕੱਪੜੇ ਦਾਨ ਦਿੱਤੇ ਗਏ | ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਵਿਚ ਦੂਜਿਆਂ ਦੀ ਮਦਦ ਕਰਨ, ਇਕੱਠੇ ਰਹਿਣ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ | ਇਸ ਮੁਹਿੰਮ ਵਿਚ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਮਾਪਿਆਂ ਨੇ ਆਪਣੇ ਬੱਚਿਆਂ ਰਾਹੀਂ ਲੋੜਵੰਦਾਂ ਲਈ ਕੱਪੜੇ ਭੇਜੇ, ਜਿਸ ਨਾਲ ਬੱਚਿਆਂ ਵਿਚ ਸਾਂਝ ਪਾਉਣ ਅਤੇ ਮਦਦ ਕਰਨ ਦੀ ਭਾਵਨਾ ਵਿਕਸਿਤ ਹੋਈ | ਅਧਿਆਪਕਾਂ ਦੀ ਰਹਿਨੁਮਾਈ ਹੇਠ ਬੱਚਿਆਂ ਨੇ ਕੱਪੜਿਆਂ ਨੂੰ ਇਕੱਠਾ ਕਰਕੇ ਸੁਚੱਜੇ ਢੰਗ ਨਾਲ ਤਰਤੀਬ ਦਿੱਤੀ | ਇਹ ਮੁਹਿੰਮ ਸਕੂਲ ਦੀ ਪਿ੍ੰਸੀਪਲ ਮਿਸ ਨੇਹਾ ਰਤਨ ਦੀ ਰਹਿਨੁਮਾਈ ਹੇਠ ਚਲਾਈ ਗਈ | ਇਸ ਦੀ ਸ਼ੁਰੂਆਤ ਸਕੂਲ ਕੋਆਰਡੀਨੇਟਰ ਮਿਸ ਨੀਰੂ ਜੋਸ਼ੀ ਅਤੇ ਮਿਸ ਰੇਣੂ ਕੌਰਾ ਨੇ ਪੂਰੇ ਟੀਚਿੰਗ ਸਟਾਫ ਦੇ ਸਹਿਯੋਗ ਨਾਲ ਕੀਤੀ | ਇਕੱਠੇ ਕੀਤੇ ਗਏ ਕੱਪੜੇ ਵੱਖ-ਵੱਖ ਇਲਾਕਿਆਂ ਅਤੇ ਆਸ਼ਰਮਾਂ ਵਿਚ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ | ਸਕੂਲ ਪ੍ਰਬੰਧਨ ਚੇਅਰਮੈਨ ਸ੍ਰੀ ਰਾਕੇਸ਼ ਅੱਗਰਵਾਲ, ਮੈਨੇਜਿੰਗ ਡਾਇਰੈਕਟਰ ਸ੍ਰੀ ਸ਼ਿਫੂ ਅੱਗਰਵਾਲ ਅਤੇ ਡਾਇਰੈਕਟਰ ਡਾ. ਪੱਲਵੀ ਅੱਗਰਵਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |