ਹਲਵਾਰਾ, 21 ਦਸੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਧਾਲੀਵਾਲ ਦੇ ਸੰਖੇਪ ਬਿਮਾਰੀ ਕਾਰਨ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਤੇ ਇਲਾਕਾ ਨਿਵਾਸੀਆਂ ਸਮੇਤ ਰਾਜਨੀਤਿਕ ਆਗੂ ਭਾਰੀ ਗਿਣਤੀ ਵਿਚ ਪੁੱਜ ਰਹੇ ਹਨ | ਸਵ: ਸਾਬਕਾ ਸਰਪੰਚ ਹਰਜਿੰਦਰ ਸਿੰਘ ਧਾਲੀਵਾਲ ਦੇ ਪਿਤਾ ਬਲਵੰਤ ਸਿੰਘ ਧਾਲੀਵਾਲ, ਭਰਾ ਜਸਵਿੰਦਰ ਸਿੰਘ ਨੰਬਰਦਾਰ, ਭੈਣ ਨਰਿੰਦਰ ਕੌਰ, ਸੁਦਾਗਰ ਸਿੰਘ ਭਣੋਈਆ, ਜਗਦੀਪ ਸਿੰਘ ਕੈਨੇਡਾ, ਇੰਦਰਜੀਤ ਸਿੰਘ, ਕਾਲਾ ਸਿੰਘ, ਜਸਵਿੰਦਰ ਸਿੰਘ ਜੱਸਾ ਭਤੀਜੇ, ਚਰਨਜੀਤ ਸਿੰਘ ਧਾਲੀਵਾਲ ਸਹਾਇਕ ਖੁਰਾਕ ਸਪਲਾਈ ਅਫ਼ਸਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸਾਬਕਾ ਸੰਸਦੀ ਸਕੱਤਰ ਇੰਜੀਨੀਅਰ ਬਿਕਰਮਜੀਤ ਸਿੰਘ ਖ਼ਾਲਸਾ ਪੁੱਜੇ ਅਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਸਮੇਂ ਨਿਰਮਲ ਸਿੰਘ ਹਲਵਾਰਾ, ਸੁਖਦੇਵ ਸਿੰਘ ਚਾਚਾ, ਤਲਵਿੰਦਰ ਸਿੰਘ ਭੰਗਾ, ਝਲਮਣ ਸਿੰਘ, ਬਾਬਾ ਬੂਟਾ ਸਿੰਘ, ਜੁਗਿੰਦਰ ਸਿੰਘ ਗਿੰਦਾ, ਜਸਵਿੰਦਰ ਸਿੰਘ ਅਕਾਲਗੜ੍ਹ, ਬਿਬੇਕ ਬਖ਼ਸੀ ਨੇ ਵੀ ਧਾਲੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |