28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੂੜੇ ਦੇ ਪਹਾੜਾਂ ਵਿਚ ਤਬਦੀਲ ਹੋਇਆ ਜਗਰਾਉਂ ਦਾ ਨਗਰ ਕੌਂਸਲ ਦਫ਼ਤਰ

Ad Position 21
No active advertisement
ਅਜੀਤ ਡੈਸਕ 23-12-2025
ਜਗਰਾਉਂ, 22 ਦਸੰਬਰ (ਗੁਰਦੀਪ ਸਿੰਘ ਮਲਕ)-ਸ਼ਹਿਰ ਦੀ ਸਾਫ਼ ਸਫ਼ਾਈ ਕਰਵਾਉਣ ਵਾਲਾ ਜਗਰਾਉਂ ਨਗਰ ਕੌਂਸਲ ਦਫ਼ਤਰ ਅੱਜ ਕੱਲ੍ਹ ਖੁਦ ਗੰਦਗੀ ਦਾ ਘਰ ਬਣ ਚੁੱਕਾ ਹੈ ਅਤੇ ਪੂਰੇ ਜਗਰਾਉਂ ਸ਼ਹਿਰ ਦਾ ਕੂੜਾ ਇਸ ਮੌਕੇ ਜਗਰਾਉਂ ਨਗਰ ਕੌਂਸਲ ਦਫ਼ਤਰ ਦੇ ਵਿਹੜੇ ਵਿਚ ਸੁਟਿਆ ਜਾ ਰਿਹਾ ਹੈ | ਜਿਸ ਆਸ-ਪਾਸ ਦੇ ਰਿਹਾਇਸ਼ੀ ਖੇਤਰ ਦੇ ਵਸਨੀਕਾਂ ਦਾ ਜਿਊਣਾ ਦੁੱਬਰ ਕਰ ਰੱਖਿਆ ਹੈ | ਜਗਰਾਉਂ ਨਗਰ ਕੌਂਸਲ ਦਾ ਦਫ਼ਤਰ 'ਚ ਲੱਗੇ ਕੂੜੇ ਦੇ ਅੰਬਾਰਾਂ ਨੂੰ ਦਿਖਾਉਂਦਿਆਂ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ ਅਤੇ ਕੌਂਸਲਰ ਜਰਨੈਲ ਸਿੰਘ ਲੋਹਟ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਆਗੂਆਂ ਨੇ ਰਾਜਸੀ ਬਦਲਾਖੋਰੀ ਕਰਨ ਜਗਰਾਉਂ ਸ਼ਹਿਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਫ਼ਤਰ ਵਿਚ ਸਮੁੱਚੇ ਜਗਰਾਉਂ ਸ਼ਹਿਰ 'ਚੋਂ ਕੂੜਾ ਇਕੱਠਾ ਕਰਕੇ ਸੁੱਟਿਆ ਜਾ ਰਿਹਾ ਹੈ | ਜਿਸ ਕਾਰਨ ਇਸ ਖੇਤਰ ਵਿਚ ਕੋਈ ਮਹਾਂਮਾਰੀ ਵੀ ਬਿਮਾਰੀ ਫੈਲ ਸਕਦੀ ਹੈ | ਪ੍ਰਧਾਨ ਰਾਣਾ ਨੇ ਕਿਹਾ ਕਿ ਹਲਕਾ ਵਿਧਾਇਕਾ ਅਤੇ ਉਸਦੇ ਹਮਾਇਤੀ ਮੇਰੇ 'ਤੇ ਦੋਸ਼ ਲਾਉਂਦੇ ਸਨ ਕਿ ਪ੍ਰਧਾਨ ਕੂੜੇ ਦਾ ਹੱਲ ਨਹੀਂ ਹੋਣ ਦਿੰਦਾ, ਪਰ ਹੁਣ ਤਾਂ ਮੈਨੂੰ ਡਿਸਮਿਸ ਕਰਵਾਏ ਨੂੰ ਵੀ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ | ਇਸ ਲਈ ਮੇਰੇ 'ਤੇ ਦੋਸ਼ ਲਾਉਣ ਵਾਲੇ ਹੁਣ ਕਿਥੇ ਹਨ? ਉਨ੍ਹਾਂ ਕਿਹਾ ਕਿ ਮੈਂ ਆਪਣੀ ਜੇਬ੍ਹ ਵਿਚੋਂ ਕੂੜਾ ਚੁੱਕਣ ਲਈ ਟਰੱਕਾਂ ਦਾ ਪ੍ਰਬੰਧ ਕੀਤਾ ਅਤੇ ਬਹੁਤ ਸਾਰਾ ਕੂੜਾ ਚੁੱਕਵਾਇਆ | ਉਨ੍ਹਾਂ ਕਿਹਾ ਕਿ ਜਗਰਾਉਂ ਨਗਰ ਕੌਂਸਲ ਦੇ ਅੰਦਰ ਕੂੜਾ ਇਕੱਠਾ ਕਰਕੇ ਅਫਸਰਸਾਹੀ ਕੀ ਸ਼ਹਿਰ ਦੇ ਵਸਨੀਕਾਂ ਨੂੰ ਬਿਮਾਰੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ? ਉਨ੍ਹਾਂ ਕਿਹਾ ਕਿ ਕੂੜੇ ਦੇ ਨਾਮ 'ਤੇ ਜਗਰਾਉਂ ਨਗਰ ਕੌਂਸਲ ਵਿਚ ਬਹੁਤ ਵੱਡਾ ਘੁਟਾਲਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜਗਰਾਉਂ ਸ਼ਹਿਰ ਵਿਚੋਂ ਕੂੱੜਾ ਚੁਕਣ ਦੇ ਨਾਮ 'ਤੇ ਫਰਜ਼ੀ ਅਦਾਇਗੀਆਂ ਹੋ ਰਹੀਆਂ ਹਨ | ਜਿਸਦਾ ਉਹ ਜਲਦੀ ਪਰਦਾਫਾਸ ਕਰਨਗੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਫ਼ਤਰ ਤੋਂ ਇਲਾਵਾ ਡਾ: ਹਰੀ ਸਿੰਘ ਰੋਡ, ਪੁਰਾਣੀ ਦਾਣਾ ਮੰਡੀ ਵਿਚ ਗੰਦਗੀ ਦੇ ਨਗਰ ਕੌਂਸਲ ਨੇ ਪਹਾੜ ਲਾ ਦਿੱਤੇ ਹਨ, ਜਿਥੇ ਰਹਿਣ ਵਾਲਿਆਂ ਦੇ ਨਾਲ-ਨਾਲ ਰਾਹਗੀਰਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ | ਇਸ ਸਬੰਧੀ ਨਗਰ ਕੌਂਸਲ ਵਿਚ ਗੰਦਗੀ ਦੇ ਲੱਗੇ ਅੰਬਾਰਾਂ ਸਬੰਧੀ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਹੀ ਜਗਰਾਉਂ ਨਗਰ ਕੌਂਸਲ ਦਾ ਚਾਰਜ ਸੰਭਾਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਤੋਂ ਸ਼ਹੀਦੀ ਸਭਾ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮਾਛੀਵਾੜਾ ਸਾਹਿਬ ਜੋੜ ਮੇਲ 'ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ-ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ
Ad Position 24