ਹੰਬੜਾਂ, 25 ਦਸੰਬਰ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਮੁੱਲਾਂਪੁਰ ਰੋਡ 'ਤੇ ਸਥਿਤ ਮੈਡੀਸੇਫ਼ ਹਸਪਤਾਲ ਵਲੋਂ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪਹੁੰਚੇ ਮਰੀਜ਼ਾਂ ਦੀ ਮੁਫਤ ਵਿਚ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੁਫ਼ਤ ਵਿਚ ਹੀ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ 109 ਲੋੜਵੰਦ ਮਰੀਜ਼ਾਂ ਵਲੋਂ ਇਸ ਕੈਂਪ ਤੋਂ ਲਾਹਾ ਲਿਆ ਗਿਆ | ਇਸ ਮੌਕੇ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਅ ਕਰਨ ਲਈ ਵਰਤਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਸਮੇਂ ਡਾ. ਈਸ਼ਾਨ ਮਿੱਤਲ, ਡਾ. ਅਨਮੋਲ ਕੌਰ ਗਰੇਵਾਲ, ਮੈਨੇਜਰ ਹਰਪਾਲ ਸਿੰਘ, ਅਰਸ਼ਦੀਪ ਸਿੰਘ ਲੈਬ ਇੰਚਾਰਜ, ਕੈਪਟਨ ਸੋਹਣ ਸਿੰਘ ਡਾਇਰੈਕਟਰ ਮੈਡੀਸੇਫ਼ ਹਸਪਤਾਲ, ਅਰਸ਼ਦੀਪ ਸਿੰਘ ਫਾਰਮੇਸੀ ਇੰਚਾਰਜ, ਸਟਾਫ਼ ਨਰਸ ਪ੍ਰਭਦੀਪ ਕੌਰ ਤੇ ਹੋਰ ਸਮੂਹ ਹਸਪਤਾਲ ਸਟਾਫ਼ ਹਾਜ਼ਰ ਸੀ |