15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਿਨਾਂ ਨਕਸ਼ਾ ਲਗਾਏ ਨਗਰ ਕੌਂਸਲ ਜਗਰਾਉਂ ਪੁੱਛ ਰਹੀ ਹੈ ਸ਼ਹਿਰ ਵਾਸੀਆਂ ਤੋਂ ਵਾਰਡਬੰਦੀ ਪ੍ਰਤੀ ਇਤਰਾਜ਼

Ad Position 21
No active advertisement
ਅਜੀਤ ਡੈਸਕ 26-12-2025
ਜਗਰਾਉਂ, 25 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਸਕੱਤਰ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ (ਮਿਊਾਸਪਲ ਚੋਣਾਂ ਸ਼ਾਖਾ) ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ | ਸਕੱਤਰ ਵਲੋਂ ਨਗਰ ਕੌਂਸਲ ਜਗਰਾਉਂ ਦੇ 23 ਵਾਰਡਾਂ ਦੀ ਹੱਦਬੰਦੀ ਅਤੇ ਮੁਹੱਲਿਆਂ ਦੇ ਨਾਂਅ ਦੀ ਸੂਚੀ 18 ਦਸੰਬਰ 2025 ਨੂੰ ਜਾਰੀ ਕਰਕੇ ਇਸ ਲਈ 7 ਦਿਨ੍ਹਾਂ ਅੰਦਰ ਇਤਰਾਜ ਭੇਜਣ ਦੇ ਹੁਕਮ ਕੀਤੇ ਸਨ | ਸਕੱਤਰ ਨੇ ਨੋਟੀਫੇਕਸ਼ਨ ਅਨੁਸਾਰ ਵਾਰਡਬੰਦੀ ਸਬੰਧੀ ਤਿਆਰ ਕੀਤਾ ਗਿਆ ਨਕਸ਼ਾ ਅਤੇ ਡਰਾਫਟ ਕਮੇਟੀ ਹਾਲ ਵਿਖੇ ਲਗਾਉਣ ਲਈ ਵੀ ਹਦਾਇਤ ਕੀਤੀ ਸੀ, ਪਰ ਕੌਂਸਲ ਨੇ ਬਿਨ੍ਹਾਂ ਨਕਸ਼ੇ ਤੋਂ ਮੁਨਿਆਦ ਮੁੱਕਣ ਤੋਂ ਇਕ ਦਿਨ ਪਹਿਲਾਂ ਇਕ ਅਖ਼ਬਾਰ ਦੀ ਕਟਿੰਗ ਲਗਾ ਕੇ ਖ਼ਾਨਾਪੂਰਤੀ ਕਰ ਦਿੱਤੀ | ਇਸ ਸੰਬੰਧੀ ਜਦ ਕਾਰਜ ਸਾਧਕ ਅਧਿਕਾਰੀ ਨਾਲ ਉਨ੍ਹਾਂ ਦੇ ਮੋਬਾਇਲ ਫ਼ੋਨ 'ਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ | ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਮਨਮਾਨੀਆਂ ਕਰ ਰਹੇ ਹਨ | ਉਹ ਸੰਵਿਧਾਨਿਕ ਫਰਜ਼ਾਂ ਅਤੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਹਨ | ਉਨ੍ਹਾਂ ਕਿਹਾ ਕਿ ਜਦ ਨਕਸ਼ਾ ਹੀ ਨਹੀਂ ਲਾਇਆ ਤਾਂ ਲੋਕ ਸਰਕਾਰ ਵਲੋਂ ਜਾਰੀ ਕੀਤੀ ਗਈ ਨਵੀਂ ਵਾਰਡਬੰਦੀ ਦੀ ਲਿਸਟ ਵਿਚ ਖ਼ਾਮੀਆਂ ਬਾਰੇ ਕਿਵੇਂ ਜਾਣਨਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉੱਚ ਅਧਿਕਾਰੀਆਂ ਵਲੋਂ ਕੀਤੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ | ਇਸ ਸਬੰਧੀ ਸਾਬਕਾ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਨਗਰ ਕੌਂਸਲ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ ਹੀ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐੱਸ.ਬੀ. ਕੌਨਵੈਂਟ ਸਕੂਲ ਚਕਰ ਵਿਖੇ ਸ਼ਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਫਾਊਾਡੇਸ਼ਨ ਤੇ ਡਿਕਸੀ ਢਾਬਾ ਵਲੋਂ ਦੁੱਧ ਦੇ ਲੰਗਰ ਲਗਾਏ
Ad Position 24