15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦੀ ਸਭਾ ਨੂੰ ਸਮਰਪਿਤ ਗੁਰਦੁਆਰਾ ਭਗਤ ਗੁਰੂ ਰਵਿਦਾਸ ਕੈਲਪੁਰ ਵਿਖੇ ਧਾਰਮਿਕ ਦੀਵਾਨ

Ad Position 21
No active advertisement
ਅਜੀਤ ਡੈਸਕ 26-12-2025
ਮੁੱਲਾਂਪੁਰ-ਦਾਖਾ, 25 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬਾਬਾ ਸੰਗਤ ਸਿੰਘ ਅਤੇ ਗੜ੍ਹੀ ਚਮਕੌਰ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਭਗਤ ਗੁਰੂ ਰਵਿਦਾਸ ਜੀ ਪਿੰਡ ਕੈਲਪੁਰ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਹਰਜੀਤ ਸਿੰਘ, ਖ਼ਜ਼ਾਨਚੀ ਜਗਰੂਪ ਸਿੰਘ, ਪ੍ਰੀਤਮ ਸਿੰਘ, ਦਲੀਪ ਸਿੰਘ, ਮੇਲਾ ਸਿੰਘ, ਜਥੇਦਾਰ ਗੁਰਦੇਵ ਸਿੰਘ ਬਿੱਟੂ, ਹੋਰਨਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਬਾਬਾ ਅਮਰਿੰਦਰ ਸਿੰਘ ਖ਼ਾਲਸਾ ਰਾਮਗੜ੍ਹ ਸਰਦਾਰਾ ਵਾਲਿਆਂ ਦੇ 3 ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ | ਬਾਬਾ ਅਮਰਿੰਦਰ ਸਿੰਘ ਖ਼ਾਲਸਾ ਵਲੋਂ ਧਾਰਮਿਕ ਦੀਵਾਨਾਂ ਸਮੇਂ ਵਲੋਂ ਸੰਗਤ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ | ਬਾਬਾ ਜੀ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਗੜ੍ਹੀ ਚਮਕੌਰ ਜੰਗ ਬਾਰੇ ਵਰਨਣ ਸਮੇਂ ਦੱਸਿਆ ਕਿ ਵੱਡੇ ਸਾਹਿਬਜ਼ਾਦਿਆਂ, ਹੋਰ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਪੰਜ ਪਿਆਰਿਆਂ ਦੇ ਹੁਕਮਾਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੜ੍ਹੀ ਚਮਕੌਰ ਛੱਡਣ ਮੌਕੇ ਬਾਬਾ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਅਤੇ ਚੋਲਾ ਭੇਟ ਕੀਤਾ, ਜੰਗ ਦੀ ਅਗਲੀ ਸਵੇਰ ਮੁਗਲਾਂ ਵਲੋਂ ਬਾਬਾ ਸੰਗਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਸਮਝ ਕੇ ਸ਼ਹੀਦ ਕਰ ਦਿੱਤਾ ਗਿਆ | ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦਾ ਵਰਣਨ ਕਰਦਿਆਂ ਬਾਬਾ ਅਮਰਿੰਦਰ ਸਿੰਘ ਨੇ ਕਿਹਾ ਕਿ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਸਭ ਨੂੰ ਸ਼ਹਾਦਤਾਂ ਵਾਲੇ ਮਹੀਨੇ ਧਾਰਮਿਕ ਸਮਾਗਮਾਂ ਦਾ ਹਿੱਸਾ ਬਣਨਾ ਚਾਹੀਦਾ | ਪ੍ਰਬੰਧਕਾਂ ਵਲੋਂ ਧਾਰਮਿਕ ਦੀਵਾਨਾਂ ਦੇ ਤਿੰਨੇ ਦਿਨ ਵੱਡੀ ਗਿਣਤੀ ਵਿਚ ਜੁੜੀ ਸੰਗਤ ਲਈ ਗੁਰੂ ਕੇ ਲੰਗਰ ਦਾ ਅਤੁੱਟ ਪ੍ਰਬੰਧ ਸੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦਾ ਲੰਗਰ ਲਗਾਇਆ ਜਾਵੇਗਾ ਅਗਲੀ ਖ਼ਬਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ
Ad Position 24