15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਮਾਣੂੰਕੇ ਦੇ ਇਕਲੌਤੇ ਨੌਜਵਾਨ ਦੀ ਕੈਨੇਡਾ 'ਚ ਮੌਤ, ਅੱਜ ਹੋਵੇਗਾ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 26-12-2025
ਹਠੂਰ, 25 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਦੇ ਇਕ ਨੌਜਵਾਨ ਦੀ ਕੈਨੇਡਾ ਵਿਖੇ ਮੌਤ ਹੋਣ ਦੀ ਖ਼ਬਰ ਨੇ ਸਮੁੱਚੇ ਪਿੰਡ 'ਚ ਮਾਹੌਲ ਸੋਗਮਈ ਬਣਾ ਦਿੱਤਾ ਹੈ | ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਸੰਧੂ, ਉਮਰ ਕਰੀਬ 31 ਸਾਲ ਪੁੱਤਰ ਕੁਲਦੀਪ ਸਿੰਘ ਸੰਧੂ ਪਿੰਡ ਮਾਣੂੰਕੇ ਆਪਣੇ ਪਰਿਵਾਰ ਦੀ ਤਰੱਕੀ ਲਈ ਕਮਾਈ ਕਰਨ ਲਈ ਕੈਨੇਡਾ ਗਿਆ ਸੀ ਪਰ ਉਸ ਦੀ ਬੀਤੇ ਦਿਨੀਂ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ | ਜਿਸ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ | ਜ਼ਿਕਰਯੋਗ ਹੈ ਕਿ ਸੁਖਚੈਨ ਸਿੰਘ ਸੰਧੂ ਆਪਣੇ ਮਾਪਿਆਂ ਦਾ ਇਕ ਭੈਣ ਸਮੇਤ ਇਕਲੌਤਾ ਲੜਕਾ ਸੀ | ਜਗਦੀਸ਼ ਸਿੰਘ ਦੀਸ਼ਾ ਅਤੇ ਹਰਦੀਪ ਸਿੰਘ ਸੰਧੂ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਮਿ੍ਤਕ ਦੇਹ ਭਲਕੇ 26 ਦਸੰਬਰ ਨੂੰ ਪਿੰਡ ਪਹੁੰਚਣ 'ਤੇ ਦੁਪਹਿਰ 12 ਵਜੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦਾ ਸਾਲਾਨਾ ਖੇਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ ਸ੍ਰੀ ਮਾਛੀਵਾੜਾ ਸਾਹਿਬ ਦੇਰ ਰਾਤ ਪੁੱਜੇਗਾ
Ad Position 24