ਮਲੌਦ, 28 ਦਸੰਬਰ (ਦਿਲਬਾਗ ਸਿੰਘ ਚਾਪੜਾ)- ਕਾਂਗਰਸੀ ਆਗੂਆਂ ਵਲੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ 140ਵਾਂ ਸਥਾਪਨਾ ਦਿਵਸ ਵੱਖ ਵੱਖ ਥਾਵਾਂ 'ਤੇ ਮਨਾਇਆ ਗਿਆ, ਜਿਸ ਤਹਿਤ ਮੰਡਲ ਮਲੌਦ ਵਲੋਂ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਲੌਦ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਅਵਿੰਦਰਦੀਪ ਸਿੰਘ ਦੀ ਅਗਵਾਈ ਹੇਠ ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ ਦੇ ਫਾਰਮ 'ਤੇ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਜੱਸਾ ਰੋੜੀਆਂ ਨੇ ਕਿਹਾ ਕਿ 28 ਦਸੰਬਰ 1885 ਤੋਂ ਹੌਂਦ ਵਿੱਚ ਆਈ ਕਾਂਗਰਸ ਪਾਰਟੀ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕਰਦਿਆਂ ਪਹਿਲਾ ਦੇਸ਼ ਦੀ ਆਜ਼ਾਦੀ ਅਤੇ ਫਿਰ ਆਜ਼ਾਦ ਭਾਰਤ ਦੀ ਉੱਨਤੀ ਲਈ ਕੰਮ ਕੀਤਾ ਹੈ | ਇਸ ਮੌਕੇ ਯੂਥ ਆਗੂ ਗੁਰਪ੍ਰੀਤ ਸਿੰਘ ਗੋਪੀ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਨੀਲਾ ਰੱਬੋਂ, ਸਾਬਕਾ ਸਰਪੰਚ ਸੁਖਵੀਰ ਸਿੰਘ ਦੌਲਤਪੁਰ, ਸਾਬਕਾ ਸਰਪੰਚ ਜਤਿੰਦਰ ਸਿੰਘ ਚੋਮੋ, ਸਾਬਕਾ ਸਰਪੰਚ ਨਿਰਮਲ ਸਿੰਘ ਦੌਲਤਪੁਰ, ਸੀਨੀਅਰ ਆਗੂ ਨਰੇਸ਼ ਸਿੰਘ ਸੇਖਾ, ਨੰਬਰਦਾਰ ਤੇਜਿੰਦਰ ਸਿੰਘ ਪੰਮਾ, ਯੂਥ ਆਗੂ ਮੋਹਿਤ ਢੀਂਗਰਾ, ਮਾ. ਜਗਦੀਸ਼ ਸਿੰਘ ਰੋੜੀਆ, ਮਾ. ਰਾਜ ਸਿੰਘ, ਅਮਰਜੋਤ ਸਿੰਘ ਟਿੰਮਾ ਉਕਸੀ, ਪਾਲਾ ਸਿੰਘ ਚੋਮੋ, ਸਰੂਪ ਸਿੰਘ ਬਾਬਰਪੁਰ, ਬਹਾਦਰ ਸਿੰਘ ਸੋਮਲ ਖੇੜੀ, ਪ੍ਰਧਾਨ ਰਾਮਦਾਸ ਸਿੰਘ ਨੰਬਰਦਾਰ ਸੋਮਲ ਖੇੜੀ, ਨੰਬਰਦਾਰ ਪਿ੍ਤਪਾਲ ਸਿੰਘ ਗਰੇਵਾਲ, ਮਨਜੀਤ ਸਿੰਘ ਬੁਰਕੜਾ, ਸਾਬਕਾ ਸਰਪੰਚ ਭਾਗ ਸਿੰਘ ਬੁਰਕੜਾ ਆਦਿ ਹਾਜ਼ਰ ਸਨ |